MY HOME

MY HOME
http://gururavidasjigreece.blogspot.com/

HOME

Wednesday, April 14, 2010

ਭੀਮ ਦੇ ਜੇਕਰ ਸੱਚੇ ਸੁੱਚੇ ਪੈਰੋਕਾਰ ਕਹਾਉਣਾ, ਤਾਂ ਫਿਰ ਮੇਰੇ ਸਾਥੀਓ ਰੱਖ ਕੇ ਸੀਸ ਤਲੀ ਤੇ ਆਉਣਾ
ਦਲਿਤ ਕੌਮ ਦੇ ਮਸੀਹਾ, ਔਰਤਾਂ ਨੂੰ ਹੱਕ ਦਵਾਉਣ ਵਾਲੇ ਮਹਾਨ ਰਹਿਬਰ, ਦਲਿਤ ਕੌਮ ਦੀਆਂ ਗੁਲਾਮੀਆਂ ਦੀਆਂ ਜੰਜੀਰਾਂ ਤੋੜਨ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ 119 ਵੇਂ ਜਨਮ ਦਿਹਾੜੇ ਦੀਆਂ ਸਮੁੱਚੀ ਦਲਿਤ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ | ਜਨਮ ਦਿਹਾੜੇ ਸਦਾ ਉਨ੍ਹਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਕੌਮ ਦੀ ਸੇਵਾ ਸਿਰਤੋੜ ਮਿਹਨਤ ਕਰਕੇ ਕੀਤੀ ਹੋਵੇ | ਬਾਬਾ ਸਾਹਿਬ ਨੇ ਜਦੋਂ ਸਮਾਜ ਦੀ ਕਾਣੀ ਵੰਡ ਨੂੰ ਦੇਖਿਆ ਤਾਂ ਇਜ ਪ੍ਰਣ ਲਿਆ ਕਿ ਮੈਂ ਦਲਿਤ ਕੌਮ ਦੀਆਂ ਗੁਲਾਮੀ ਦੀਆਂ ਜੰਜੀਰਾ ਤੋੜ ਕੇ ਮਨੂੰਵਾਦੀਆਂ ਦੀਆਂ ਕੋਜੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗਾ | ਆਪ ਨੇ ਭੁੱਖੇ ਰਹਿ ਕੇ, ਦਿਨ ਰਾਤ ਮਿਹਨਤ ਨਾਲ ਪੜਾਈ ਕਰਕੇ ਦੁਨੀਆ ਦੇ ਇਤਿਹਾਸਿਕ ਪੰਨਿਆਂ ਤੇ ਦਲਿਤ ਕੌਮ ਦੀ ਦਾਸਤਾਂ ਲਿਖ ਦਿੱਤੀ | ਸਦੀਆਂ ਤੋਂ ਸੁੱਤੇ ਹੋਏ ਸਮਾਜ ਵਿੱਚ ਇੱਕ ਐਸੀ ਅਣਖ ਦੀ ਚਿੰਗਾਰੀ ਲਾਈ ਕਿ ਹੱਜ ਉਹ ਅਣਖ ਦੀ ਚਿੰਗਾਰੀ ਭਾਂਬੜ ਬਣ ਗਈ | ਜਿਸ ਸਮਾਜ ਨੂੰ ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਾਂਜਾ ਰੱਖਿਆ ਗਿਆ ਸੀ ਉਹ ਕੌਮ ਅੱਜ ਅਣਖ ਨਾਲ ਸਿਰ ਉੱਚਾ ਕਰ ਕੇ ਤੁਰਦੀ ਹੈ | ਬਾਬਾ ਸਾਹਿਬ ਦੀ ਕੁਰਬਾਨੀ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ | ਜਿਸ ਮਹਾਨ ਰਹਿਬਰ ਨੇ ਆਪਣੇ ਘਰ ਦਾ ਫਿਕਰ ਨਾ ਕਰਦਿਆਂ 85 % ਲੋਕਾਂ ਦੇ ਘਰ ਸਵਾਰ ਦਿੱਤੇ, ਉਨ੍ਹਾਂ ਦੀਆਂ ਰਗਾਂ ਵਿੱਚੋਂ ਗੁਲਾਮੀ ਦਾ ਖੂਨ ਕੱਢ ਕੇ ਅਣਖ ਨਾਲ ਜਿਉਣਾ ਦੱਸਿਆ ਅੱਜ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬਾਬਾ ਸਾਹਿਬ ਨੂੰ ਭੁੱਲ ਗਏ ਨੇ ਤੇ ਬਹੁਤ ਭੁੱਲਦੇ ਜਾ ਰਹੇ ਨੇ | ਉਨ੍ਹਾਂ ਦੀ ਸੋਚ ਮੁਤਾਬਿਕ ਬਾਬਾ ਸਾਹਿਬ ਨੇ ਕੋਈ ਖਾਸ ਕੰਮ ਨਹੀਂ ਕੀਤੇ | ਪਰ ਉਹ ਕੀ ਜਾਨਣ ਕੀ ਬਾਬਾ ਸਾਹਿਬ ਜੇਕਰ ਨਾ ਦਲਿਤ ਦੇ ਮਸੀਹਾ ਬਣਕੇ ਆਉਂਦੇ ਤੇ ਅੱਜ ਵੀ ਸਿੱਕਾ ਕੰਨਾ ਵਿੱਚ ਪੈਣਾ ਸੀ, ਅੱਜ ਵੀ ਖੂਹਾਂ ਤਲਾਬਾਂ ਤੇ ਜਾਣ ਦੀ ਮਨਾਹੀ ਹੁੰਦੀ | ਅੱਜ ਕੋਠੀਆਂ, ਕਾਰਾਂ, ਮਿੱਲਾਂ ਦੇ ਮਾਲਕ ਬਣ ਗਏ, ਵਿਦੇਸ਼ਾਂ ਵਿੱਚ ਆ ਗਏ, ਬਹੁਤ ਤਰੱਕੀ ਕਰ ਲਈ, ਪਰ ਉਸ ਰਹਿਬਰ ਨੂੰ ਭੁੱਲ ਗਏ ਜਿਸ ਨੇ ਇਹ ਹੱਕ ਲੈ ਕੇ ਦਿੱਤੇ | ਉਹ ਕਹਿੰਦੇ ਤੇ ਤਾਂ ਜੇਕਰ ਬਾਬਾ ਸਾਹਿਬ ਦੀ ਕੁਰਬਾਨੀ ਤੋਂ ਬਿਨ੍ਹਾਂ ਇੱਥੇ ਤੱਕ ਆ ਕੇ ਦਿਖਾਉਂਦੇ | ਅਫਸੋਸ ਹੁੰਦਾ ਹੈ ਕਿ ਬਾਬਾ ਸਾਹਿਬ ਦੀ ਕਰੜੇ ਸੰਘਰਸ਼ ਦਾ ਮੁੱਲ ਅੱਜ ਅਸੀਂ ਮਨੂੰਵਾਦੀਆਂ ਪਿੱਛੇ ਲੱਗ ਕੇ ਕੌਡੀਆਂ ਦੇ ਭਾਅ ਪਾ ਰਹੇ ਹਾਂ | ਬਾਬਾ ਸਾਹਿਬ ਨੇ ਉਸ ਵੇਲੇ ਸੱਚ ਹੀ ਕਿਹਾ ਸੀ ਕਿ ਮੈਨੂੰ ਮੇਰੀ ਕੌਮ ਦੇ ਪੜੇ ਲਿਖੇ ਲੋਕਾਂ ਨੇ ਪਿੱਛੇ ਕੀਤਾ ਅੱਜ ਉਹ ਅਸੀਂ ਆਪ ਅੱਖੀਂ ਵੇਖ ਰਹੇ ਹਾਂ | ਮਹਾਨ ਰਹਿਬਰਾਂ ਦੀਆਂ ਕੁਰਬਾਨੀਆਂ ਨੂੰ ਭੁੱਲਣ ਵਾਲੀ ਕੌਮ ਦੀਆਂ ਨੀਹਾਂ ਜਿਆਦਾ ਦੇਰ ਤੱਕ ਮਜਬੂਤ ਨਹੀਂ ਰਹਿੰਦੀਆਂ | ਜਿਹੜੀ ਕੌਮ ਆਪਣੇ ਰਹਿਬਰਾਂ ਨੂੰ ਭੁੱਲ ਜਾਂਦੀਆਂ ਸਮਾਜ ਵਿੱਚ ਉਹ ਸਭ ਤੋਂ ਪਿੱਛੇ ਰਹਿ ਜਾਂਦੀਆਂ | ਅਗਰ ਅੱਜ ਅਸੀਂ ਬਾਬਾ ਸਾਹਿਬ ਦੇ ਵਾਰਿਸ ਅਖਵਾਉਣਾ ਹੈ ਤਾਂ ਸਾਨੂੰ ਵੀ ਉਨ੍ਹਾਂ ਦੇ ਦੱਸੇ ਰਸਤਿਆਂ ਤੇ ਚੱਲ ਕੇ ਸਭ ਤੋਂ ਪਹਿਲਾ ਪੜਨਾਂ ਪਵੇਗਾ, ਪੜ ਕੇ ਏਕਾ ਕਰਨਾ ਪਵੇਗਾ, ਏਕਾ ਕਰਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਅਸੀਂ ਮੰਜਿਲ ਤੱਕ ਪਹੁੰਚ ਸਕੀਏ | ਸਾਡੀ ਮੰਜਿਲ ਕੋਈ ਜਿਆਦਾ ਦੂਰ ਨਹੀਂ, ਦਿੱਲੀ ਦਾ ਤਖਤ ਹੈ | ਬਾਬਾ ਸਾਹਿਬ ਨੇ ਕਿਹਾ ਸੀ ਕਿ ਇੱਕ ਵਾਰ ਦਿੱਲੀ ਦੇ ਤਖਤ ਤੇ ਬੈਠ ਜਾਉ, ਸਮਾਜ ਵਿੱਚ ਤੁਹਾਡੀ ਪਹਿਚਾਣ ਦੁਬਾਰਾ ਬਣੇਗੀ | 4500 ਸਾਲ ਰਾਜ ਕਰਨ ਵਾਲੇ ਰਾਜੇ ਇੱਕ ਵਾਰ ਫਿਰ ਰਾਜ ਭਾਗ ਨੂੰ ਚਲਾਉਣਗੇ | ਬੱਸ ਲੋੜ ਹੈ ਤਾਂ ਇਸ ਗੱਲ ਨੂੰ ਸਮਝ ਕੇ ਬਹੁਜਨ ਸਮਾਜ ਦੇ ਝੰਡੇ ਥੱਲੇ ਇਕੱਠੇ ਹੋਣ ਦੀ | ਜਿਸ ਦਿਨ ਅਸੀਂ ਬਾਬਾ ਸਾਹਿਬ ਦੁਬਾਰਾ ਚਲਾਏ ਕਾਫਲੇਂ ਨੂੰ ਮੰਜਿਲ ਤੱਕ ਪਹੁੰਚਾ ਦਿੱਤਾ, ਉਸ ਦਿਨ ਸਤਿਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਪੂਰਾ ਕਰ ਦੇਵਾਂਗੇ |

ਸੰਪਾਦਕ- ਮਨੀ ਚੌਹਾਨ - ਮੋਢੀ ਇਨਕਲਾਬ ਦਾ

No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages