MY HOME

MY HOME
http://gururavidasjigreece.blogspot.com/

HOME

Tuesday, April 6, 2010

ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਲੰਡਨ ਯੂ.ਕੇ ਵੱਲੋਂ ਅਮ੍ਰਿਤ ਬਾਣੀ ਦਾ ਪ੍ਰਕਾਸ਼ ਕੀਤਾ ਗਿਆ
ਲੰਡਨ 02 ਅਪ੍ਰੈਲ(ਜਸਵਿੰਦਰ ਕਟਾਰੀਆ-ਮੋਢੀ ਇਨਕਲਾਬ ਦਾ) ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਲੰਡਨ ਯੂ ਕੇ ਵੱਲੋਂ ਲੰਡਨ ਵਿੱਚ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦਾ ਪ੍ਰਕਾਸ਼ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਲ ਟਰੱਸਟ ਰਜਿ ਕਾਂਸ਼ੀ ਬਨਾਰਸ ਯੂ ਪੀ, ਇੱਡੀਆ ( ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਆਫ ਇੱਡੀਆ) ਦੇ ਸਹਿਯੋਗ ਨਾਲ ਅਤੇ ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਇਟਲੀ, ਯੂਰਪ ਅਤੇ ਸ਼੍ਰੀ 108 ਸੰਤ ਸਰਵਣ ਦਾਸ ਟਰੱਸਟ ਯੂਕੇ, ਸ਼੍ਰੀ 108 ਸੰਤ ਸਰਵਣ ਦਾਸ ਸਭਾ ਯੂਕੇ, ਸ਼੍ਰੀ ਗੁਰੂ ਰਵਿਦਾਸ ਹੂਮਨ ਰਾਈਟਸ ਇਟੰਰਨੈਸ਼ਨਲ ਸਭਾ ਯੂਕੇ, ਸ਼੍ਰੀ ਗੁਰੂ ਰਵਿਦਾਸ ਮਿਸ਼ਨ ਲੰਡਨ ਯੂਕੇ, ਸ਼੍ਰੀ ਗੁਰੂ ਰਵਿਦਾਸ ਸਭਾਵਾਂ ਯੂਕੇ ਦੇ ਮੈਂਬਰ ਤੇ ਟਰੱਸਟੀਆਂ, ਬਹੁਜਨ ਸਮਾਜ ਪਾਰਟੀ, ਸੁਪੋਟਰ ਅਤੇ ਯੂਕੇ ਦੇ ਵਰਕਰਾਂ, ਅੰਬੇਡਕਰ ਸਭਾਵਾਂ ਦੇ ਮੈਂਬਰਾ, ਬੁੱਧੀਸ਼ਟ ਸਭਾਵਾ ਯੂਕੇ ਦੇ ਸਹਿਯੋਗ ਨਾਲ ਕੀਤਾ ਗਿਆ | ਬਰਸੀ ਸਮਾਗਮ ਵਿੱਚ ਪਹੁੰਚੇ ਸੰਸਥਾਵਾਂ ਦੇ ਪ੍ਰਧਾਨ, ਅਹੁਦੇਦਾਰ ਨੇ "ਅਮ੍ਰਿਤ ਬਾਣੀ" ਦੇ ਪ੍ਰਕਾਸ਼ ਦੇ ਮੌਕੇ ਅਤੇ ਸ਼੍ਰੀ 108 ਸੰਤ ਹਰੀ ਦਾਸ ਜੀ ਦੀ ਬਰਸੀ ਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਉੱਤੇ ਚਾਨਣਾ ਪਾਇਆ, ਅਤੇ ਉਨ੍ਹਾਂ ਵੱਲੋਂ ਰਵਿਦਾਸੀਆ ਕੌਮ ਨੂੰ ਦਿੱਤੇ ਅਹਿਮ ਯੋਗਦਾਨ ਬਾਰੇ ਦੱਸਿਆ ਕਿ ਡੇਰਾ ਸੱਚਖੰਡ ਬੱਲਾਂ ਦੇ ਸਾਰੇ ਹੀ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਰਵਿਦਾਸੀਆ ਕੌਮ ਨੂੰ ਸਮਰਪਿਤ ਕੀਤਾ ਹੋਇਆ ਹੈ | ਡੇਰਾ ਬੱਲਾਂ ਦੇ ਮਹਾਂਪੁਰਸ਼ਾਂ ਨੇ ਘਰ ਘਰ ਜਾ ਕੇ ਦਿਨ-ਰਾਤ ਇੱਕ ਕਰਕੇ ਅਤੇ ਅਣਥੱਕ ਮਿਹਨਤ ਕਰਕੇ ਰਵਿਦਾਸੀਆ ਕੌਮ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜਿਆ ਹੈ, ਤੇ ਜੋੜਦੇ ਆ ਰਹੇ ਹਨ | ਮਹਾਪਰਸ਼ਾਂ ਦੀ ਭਗਤੀ, ਸ਼ਕਤੀ ਹਤੇ ਮਿਹਨਤ ਕਮਾਈ ਦੇ ਸਦਕਾਂ ਹੀ ਰਵਿਦਾਸੀਆ ਕੌਮ ਨੂੰ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਅੱਡਾ ਕਠਾਰ, ਪਿੰਡ ਬੱਲਾਂ ਵਿਖੇ ਅੱਖਾਂ ਦਾ ਹਸਪਤਾਲ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਨ ਵਾਸਤੇ ਬਣਾਇਆ ਗਿਆ ਹੈ | ਫਗਵਾੜਾ ਵਿਖੇ ਗਰੀਬ ਬੱਚਿਆਂ ਦੀ ਪੜਾਈ ਵਾਸਤੇ ਵੱਡਾ ਇੱਗਲਿਸ਼ ਮੀਡੀਅਮ ਸਕੂਲ 10+2 ਤੱਕ ਬਣਾਇਆ ਹੇ | ਪਿੰਡ ਬੱਲਾਂ ਵਿਖੇ "ਸ਼੍ਰੀ ਗੁਰੂ ਰਵਿਦਾਸ ਸਤਿਸੰਗ ਭਵਨ ਬਣਾਇਆ ਹੈ | ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਅਸਥਾਨ ਦੀ ਖੋਜ ਕਰਕੇ ਕਾਂਸ਼ੀ ਬਨਾਰਸ ਵਿਖੇ ਸੁੰਦਰ ਮੰਦਰ ਬਣਾਇਆ ਹੈ | ਇਸ ਮੰਦਰ ਨੂੰ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਇੱਛਾ ਅਨੁਸਾਰ ਅਤੇ ਰਵਿਦਾਸੀਆ ਕੌਮ ਦੀ ਇੱਛਾ ਅਨੁਸਾਰ ਸੋਨੇ ਵਿੱਚ ਮੜਾਉਣ ਦਾ ਕੰਮ ਜੋਰਾਂ ਸ਼ੁਰੂ ਹੋ ਚੁੱਕਾ ਹੈ | ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦੁਆਰਾ ਕੀਤੇ ਸ਼ੁੱਭ ਕਾਰਜਾਂ ਦੀ ਰਵਿਦਾਸੀਆ ਕੌਮ ਹਮੇਸ਼ਾ ਰਿਣੀ ਅਤੇ ਅਭਾਰੀ ਰਹੇਗੀ | ਆਏ ਆਗੂਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਬਨਾਰਸ (ਰਵਿਦਾਸੀਆ ਸੁਪਰੀਮ ਕੌਂਸਲ ਇੰਡੀਆ) ਨੇ ਅਤੇ ਸਾਡੇ ਸੰਤ ਸਮਾਜ ਨੇ ਰਵਿਦਾਸੀਆ ਕੌਮ ਲਈ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਨਿਰੋਲ ਬਾਣੀ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਨਿਸ਼ਾਨ ਸਾਹਿਬ "ਹਰਿ" ਜੈਕਾਰਾ "ਜੈ ਗੁਰੂਦੇਵ" ਧਰਮ "ਰਵਿਦਾਸੀਆ" ਦਾ ਐਲਾਨ ਕੀਤਾ, ਜੋ ਕਿ ਰਵਿਦਾਸੀਆ ਕੌਮ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਹੈ, ਜਿਸ ਦੀ ਬਹੁਤ ਸਮੇਂ ਤੋਂ ਰਵਿਦਾਸੀਆ ਕੌਮ ਮੰਗ ਕਰਦੀ ਸ਼ੀ, ਨੂੰ ਪੂਰਾ ਕੀਤਾ ਹੈ | ਇਸ ਮੌਕੇ ਸਮੂਹ ਸੰਗਤਾ ਦੇ ਇਕੱਠ ਨੇ "ਅਮ੍ਰਿਤ ਬਾਣੀ" ਦਾ ਜਦੋਂ ਪ੍ਰਕਾਸ਼ ਕੀਤਾ ਗਿਆ, ਤਾਂ ਸਾਰੇ ਪੰਡਾਲ ਅੰਦਰ ਫੁੱਲਾਂ ਦੀ ਵਰਖਾ ਸ਼ੁਰੂ ਹੋ ਗਈ ਅਤੇ ਪੰਡਾਲ ਜੈ ਗੁਰੂਦੇਵ ਧੰਨ ਗੁਰੂਦੇਵ, ਸ਼੍ਰੀ ਗੁਰੂ ਰਵਿਦਾਸ ਸ਼ਕਤੀ ਅਮਰ ਰਹੇ, ਸ਼ਹੀਦ ਸੰਤ ਰਾਮਾਨੰਦ ਜੀ ਤੁਹਾਡੀ ਸੋਚ ਤੇ, ਪਹਿਰਾ ਦਿਆਂ ਗੇ ਠੋਕ ਕੇ ਦੇ ਜੈਕਾਰਿਆਂ ਨਾਲ ਪੰਡਾਲ ਅਤੇ ਅਸਮਾਨ ਗੂੰਜ ਉੱਠਿਆ | ਇਹ ਅਦਭੁੱਤ ਨਜਾਰਾ ਦੇਖਦੇ ਹੀ ਬਣਦਾ ਸੀ, ਜਿੱਥੇ ਸੰਗਤ ਦੇ ਭਾਰੀ ਇਕੱਠ ਨੇ ਆਪਣੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂਆਂ ਨਾਲ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦਾ ਨਿੱਘਾ ਸਵਾਗਤ ਕੀਤਾ, ਜਿੱਥੇ ਸਮਾਂ ਤੇ ਹਵਾਵਾਂ ਕੁੱਝ ਪਲਾਂ ਲਈ ਇਹ ਨਜਾਰਾ ਵੇਖਣ ਲਈ ਰੁਕ ਗਈਆਂ ਸਨ | ਇਸ ਸਮਾਗਮ ਵਿੱਚ ਯੂਕੇ ਦੀ ਧਰਤੀ ਤੇ ਪਹਿਲੀ ਵਾਰ ਬਿਨਾਂ ਕਿਸੇ ਮੱਤਭੇਦ ਦੇ ਰਵਿਦਾਸੀਆ ਸੰਸਥਾਵਾਂ ਦੇ ਨੁਮਾਇੰਦੇ ਇੱਕ ਸਟੇਜ ਤੇ ਇਕੱਠੇ ਹੋਏ, ਦੇਖ ਕੇ ਸਤਿਗੁਰੂ ਰਵਿਦਾਸ ਜੀ ਦਾ ਸੁਪਨਾਸੱਚ ਹੁੰਦਾ ਨਜਰ ਆਇਆ "ਬੇਗਮਪੁਰਾ ਸਹਿਰ ਕੋ ਨਾਉ, ਦੁਖੂ ਅੰਦਹੋ ਨਾਹਿ ਤਹਿ ਠਾਓ "
ਆਗੂਆਂ ਨੇ ਕਿਹਾ ਕਿ ਸਾਡੇ ਸਮਾਜ ਨੇ ਕਰਬਾਨੀਆਂ ਤਾਂ ਬਹੁਤ ਦਿੱਤੀਆਂ, ਪਰ ਉਸਦਾ ਫਾਇਦਾ ਦੂਜਿਆਂ ਨੇ ਹੀ ਲਿਆ, ਪਰ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੇ ਸਾਡੀ ਸੁੱਤੀ ਹੋਈ ਕੌਮ ਨੂੰ ਜਗਾਇਆ, ਪਰ ਹੁਣ ਸਾਨੂੰ ਸਾਡੇ ਸਮਾਜ ਸਮਾਜ ਦੇ ਉਨ੍ਹਾਂ ਧੋਖੇਬਾਜ ਵਿਕਾਊ ਧਾਰਮਿਕ ਲੀਡਰਾਮ ਤੋਂ ਬਚਣਾ ਚਾਹੀਦਾ ਹੈ | ਜੋ ਸਾਡੀ ਕੌਮ ਨੂੰ ਵੇਚ ਕੇ ਆਪਣੇ ਘਰ ਭਰ ਰਹੇ ਹਨ | ਸਾਨੂੰ ਕਾਂਸ਼ੀ ਤੋਂ ਆਏ ਹਰ ਹੁਕਮਨਾਮੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਸਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਰਵਿਦਾਸੀਏ ਕਹਾਂਵਾਂਗੇ | ਸਟੇਜ ਉਪਰੋਂ ਇਹ ਵੀ ਐਲਾਨ ਕੀਤਾ ਗਿਆ ਕਿ ਇਹ ਸੰਸਥਾ ਸਾਰਿਆਂ ਦੇ ਸਹਿਯੋਗ ਨਾਲ ਮਹੀਨਾ ਜੂਨ 2010 ਵਿੱਚ ਕੌਮ ਦੇ ਮਹਾ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਦਾ ਸ਼ਹੀਦੀ ਸਮਾਗਮ ਹਤੇ ਉਨ੍ਹਾਂ ਨਾਲ ਕੌਮ ਦੇ 4 ਮਹਾਨ ਸ਼ਹੀਦਾਂ ਦਾ ਸ਼ਹੀਦੀ ਸਮਾਗਮ ਵਿਸ਼ਵ ਪੱਧਰ ਤੇ ਇੰਗਲੈਂਡ ਵਿੱਚ ਮਨਾਇਆ ਜਾਵੇਗਾ | ਜਿਸ ਵਿੱਚ ਪੂਰਾ ਯੂਰਪ, ਅਮਰੀਕਾ, ਕਨੇਡਾ ਅਤੇ ਇੰਡੀਆ ਆਦਿ ਤੋਂ ਸੰਗਤਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ | ਆਖਿਰ ਵਿੱਚ ਸਟੇਜ ਤੋਂ ਸ਼੍ਰੀ ਮਨਜੀਤ ਰਾਏ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਲੰਡਨ ਯੂਕੇ ਵੱਲੋਂ ਸਮੂਹ ਸੰਸਥਾਵਾਂ ਦੀ ਤਰਫੋਂ ਆਦਰ ਸਹਿਤ ਧੰਨਵਾਦ ਕੀਤਾ ਗਿਆ ਅਤੇ ਸਮਾਪਤੀ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਜੈਕਾਰਿਆ ਨਾਲ ਕੀਤੀ ਗਈ | ਇਸ ਮੌਕੇ ਤੇ ਪਹੁੰਚੇ ਪ੍ਰਤੀਨਿੱਧ ਫਕੀਰ ਚੰਦ ਵਿਰਦੀ, ਹੰਸ ਰਾਜ ਸੋਂਧੀ, ਟਰੱਸਟੀ ਗੁਰੂ ਰਵਿਦਾਸ ਸਭਾ ਸਾਉਥਹਾਲ, ਨਿਰਮਲ ਚੰਦੜ, ਕਮਲ, ਟਰੱਸਟੀ ਸ਼੍ਰੀ 108 ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਯੂਕੇ, ਲੇਖ ਰਾਜ ਵਿਰਦੀ, ਐਡਵੋਕੇਟ ਲੀਗਲ ਐਡਵਾਈਜ਼ਰ, ਰਾਮਜੀ ਦਾਸ ਚੰਦੜ, ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਕਟਾਰੀਆ, ਮੀਤ ਪ੍ਰਧਾਨ, ਸੁਪਰੀਮ ਕੌਂਸਲ ਲੰਡਨ( ਵਾਇਸ ਪ੍ਰਧਾਨ ਬੀ ਐਸ ਪੀ/ ਸੁਪੋਰਟਰ/ਯੂਕੇ) ਸੁਰਜੀਤ ਸਰੋਏ, ਚੇਅਰਮੈਨ, ਸਤਨਾਮ ਬਿਲਗਾ, ਪ੍ਰਧਾਨ ਬੀ ਐਸ ਪੀ/ਸੁਪੋਰਟ/ਯੂਕੇ, ਸ਼੍ਰੀ ਗੁਰੂ ਰਵਿਦਾਸ ਹੁਮਨ ਰਾਈਟ ਸਭਾ ਯੂਕੇ ਦੇ ਚੇਅਰਮੈਨ ਰਮੇਸ਼ ਕਲੇਰ, ਪ੍ਰਧਾਨ ਦੇਸ ਰਾਜ ਮਹਿਮੀ, ਜਨਰਲ ਸੈਕਟਰੀ ਚਮਨ ਮਢਾਰ, ਅਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਲੰਡਨ ਯੂਕੇ ਦੇ ਪ੍ਰਧਾਨ ਮਿਸਟਰ ਲਗਾਹ, ਜਨਰਲ ਸੈਕਟਰੀ ਹਰਬੰਸ ਲਾਲ ਬਾਲੀ, ਤੇ ਗੁਰਦਵਿੰਦਰ ਕੁਮਾਰ ਪ੍ਰਧਾਨ, ਬੁੱਧਸ਼ਿਸ਼ਟ ਔਰਗਨਾਈਜੇਸ਼ਨ ਬਰਮੀਗਮ, ਯੂਕੇ, ਤੇ ਐਚ ਐਲ ਵਿਰਦੀ ਜਨਰਲ ਸੈਕਟਰੀ ਡਾ. ਭੀਮ ਰਾਓ ਅੰਬੇਡਕਰ ਸਭਾ ਯੂਕੇ, ਨਛੱਤਰ ਕਲਸੀ, ਸੈਕਟਰੀ ਗੁਰੂ ਰਵਿਦਾਸ ਸਭਾ ਸਾਉਥਹਾਲ, ਰਜਿੰਦਰ ਸ਼ਿੰਦੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਸਭਾ ਸਾਉਥਹਾਲ, ਮਨਜੀਤ ਜੱਸੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਸਭਾ ਈਸਟਈਸ, ਦੀਸ਼ ਘੇੜਾ ਜਨਰਲ ਸੈਕਟਰੀ ਸ਼੍ਰੀ ਗੁਰੂ ਰਵਿਦਾਸ ਸਭਾ ਨੌਰਥਹੈਪਟਨ, ਸ਼੍ਰੀ 108 ਸੰਤ ਸਰਵਣ ਦਾਸ ਸਭਾ ਲੰਡਨ ਯੂਕੇ, ਕੁਲਵਿੰਦਰ ਕੌਰ ਸਰੋਏ, ਅਮਰੀਸ਼ਾ ਰਾਏ, ਭੋਲੀ ਰੰਧਾਵਾ ਬਰਮੀਗਮ, ਸੰਤੋਖ ਭਾਟੀਆ, ਕਮਲਜੀਤ, ਨੀਲਮ ਕੈਂਥ, ਹਰਬੰਸ ਕੌਰ ਸਰੋਏ, ਭਜਨ ਕੌਰ ਬੰਗੜ, ਨੀਲਮ ਕਟਾਰੀਆ, ਮਨਮੋਹਨ ਲਾਲ ਭਾਟੀਆ, ਬਲਕਾਰ ਸਰੋਏ, ਇੱਦਰਜੀਤ ਸੋਧੀਂ, ਜੋਗਿੰਦਰ ਬੰਗੜ, ਸੋਮਨਾਥ ਕੈਂਥ, ਚਮਨ ਚੁੰਬਰ, ਅਤੇ ਬੀ ਐਸ ਪੀ ਸੁਪੋਰਟਰ ਯੂਕੇ ਦੇ ਵਰਕਰ, ਸੁਨੀਲ ਮੁਠੱਡਾ, ਸੈਕਟਰੀ, ਰਜਿੰਦਰ ਜੱਸੀ, ਹਰਜਿੰਦਰ ਕਲੇ, ਰਾਜ ਕੁਮਾਰ ਜੱਖੂ, ਰਵੀ ਚਾਹਲ, ਜਗਦੀਸ਼ ਕੁਲਥਮ, ਨਿੱਕਾ ਮਲਾਵੀ, ਸੁੱਚਾ ਸਿੱਘ, ਮਿੰਟੂ ਬਲਵਿੰਦਰ, ਦੀਪਕ ਬੋਪਾਰਾਏ ਐਡਵੋਕੇਟ, ਅਵਤਾਰ ਚੰਦ ਐਡਵੋਕੇਟ ਆਦਿ ਹਾਜਿਰ ਸਨ | ਇਸ ਮੌਕੇ ਰੂਪ ਲਾਲ ਧੀਰ ਦੇ ਮਿਸ਼ਨਰੀ ਜੱਥੇ ਵੱਲੋਂ ਗਾਏ ਮਿਸ਼ਨਰੀ ਗੀਤਾਂ ਨਾਲ ਪੰਡਾਲ ਗੂੰਜ ਉੱਠਿਆ |

No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages