MY HOME

MY HOME
http://gururavidasjigreece.blogspot.com/

HOME

Saturday, April 24, 2010


ਅਮ੍ਰਿਤ ਬਾਣੀ ਦਾ ਪ੍ਰਕਾਸ਼ ਅਤੇ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਸਾਝੇਂ ਤੌਰ ਤੇ ਮਨਾਇਆ
ਸੀਮਾਧਾਰੀ-ਗਰੀਸ(ਸੰਦੀਪ ਸਕਾਲਾ-ਮੋਢੀ ਇਨਕਲਾਬ ਦਾ) ਬੀਤੇ ਦਿਨੀ 18 ਅਪ੍ਰੈਲ ਨੁੰ ਗਰੀਸ ਦੇ "ਸ਼੍ਰੀ ਗੁਰੂ ਰਵਿਦਾਸ ਦਰਬਾਰ ਸੀਮਾਧਾਰੀ" ਵਿਖੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦਾ ਪ੍ਰਕਾਸ਼ ਕੀਤਾ ਗਿਆ ਅਤੇ ਦਲਿਤਾਂ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦਾ 119 ਵਾਂ ਜਨਮ ਦਿਹਾੜਾ ਸਾਂਝੇ ਤੌਰ ਤੇ ਮਨਾਇਆ ਗਿਆ | ਇਸ ਪ੍ਰੋਗਰਾਮ ਤੇ ਬੁਲਾਰਿਆਂ ਅਤੇ ਕਲਾਕਾਰਾਂ ਨੇ ਸਾਝੇਂ ਤੌਰ ਤੇ ਅਮ੍ਰਿਤ ਬਾਣੀ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਉੱਤੇ ਚਾਨਣਾ ਪਾਇਆ | "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪਾਵਨ ਸਰੂਪ ਬਹੁਤ ਹੀ ਸ਼ਰਧਾ ਨਾਲ ਇੱਕ ਗੱਡੀ ਨੂੰ ਫੁੱਲਾਂ ਨਾਲ ਸਜਾ ਕੇ 5 ਸੇਵਾਦਾਰਾਂ ਦੀ ਹਾਜਰੀ ਵਿੱਚ ਲਿਆਂਦਾ ਗਿਆ | ਜਦੋਂ ਸੰਗਤਾਂ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਨੂੰ ਲਿਆ ਰਹੀ ਫੁੱਲਾਂ ਨਾਲ ਸਜਾਈ ਗੱਡੀ ਨੂੰ ਦੇਖਿਆ ਤਾਂ ਜੋਸ਼ ਅਤੇ ਖੁਸ਼ੀ ਵਿੱਚ ਸਤਿਗੁਰੂ ਜੀ ਦੇ ਜੈਕਾਰੇ ਲਗਾਏ ਅਤੇ ਬਾਬਾ ਸਾਹਿਬ ਅਮਰ ਰਹੇ ਦੇ ਜੈਕਾਰੇ ਵੀ ਆਕਾਸ਼ ਵਿੱਚ ਗੂੰਜ ਰਹੇ ਸਨ | ਸ਼੍ਰੀ ਗੁਰੂ ਰਵਿਦਾਸ ਦਰਬਾਰ ਸੀਮਾਧਾਰੀ ਦੇ ਪ੍ਰਧਾਨ ਸਾਹਿਬ ਸ਼੍ਰੀ ਗੁਰਪਾਲ ਚੰਦ ਜੀ ਦੀ ਅਗਵਾਈ ਵਿੱਚ ਅਤੇ ਅਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਗੁਰੂ ਦਰਬਾਰ ਪਹੁੰਚੀ | ਬਹੁਤ ਹੀ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਪਹੁੰਚਈਆ ਹੋਈਆਂ ਸਨ | "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪ੍ਰਕਾਸ਼ ਉਪਰੰਤ ਭਾਈ ਸਾਹਿਬ ਸ਼੍ਰੀ ਰਮੇਸ਼ ਕੁਮਾਰ ਜੀ ਨੇ ਸੰਗਤਾਂ ਨੂੰ ਅਮ੍ਰਿਤ ਬਾਣੀ ਦੇ ਪਾਠ ਸਰਵਣ ਕਰਵਾਏ | ਉਪਰੰਤ ਸ਼੍ਰੀ ਧਰਮਪਾਲ ਰੱਤੂ ਰੱਤੂ ਕੈਸ਼ੀਅਰ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਜੀ ਆਪਣੇ ਵਿਚਾਰ ਪੇਸ਼ ਕਰਦਿਆਂ ਅਮ੍ਰਿਤ ਬਾਣੀ ਦੇ ਪ੍ਰਕਾਸ਼ ਕਰਨ ਦੇ ਮੁੱਖ ਮੰਤਵ ਦੱਸਿਆ ਕਿ ਜੇਕਰ ਅੱਜ ਅਸੀਂ ਧਾਰਮਿਕ ਆਜਾਦੀ ਦੀ ਪ੍ਰਾਪਤੀ ਕੀਤੀ ਹੈ ਤਾਂ ਇਹ ਸਭ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ਾਂ ਦੀ ਕੁਰਬਾਨੀ ਸਦਕਾਂ ਹੈ | ਉਨ੍ਹਾਂ ਬਾਬਾ ਸਾਹਿਬ ਜੀ ਬਾਰੇ ਬੋਲਦਿਆਂ ਕਿਹਾ ਕਿ ਅੱਜ ਅਸੀਂ ਜੋ ਵੀ ਹਾਂ ਇਹ ਸਭ ਬਾਬਾ ਸਾਹਿਬ ਜੀ ਦੇਣ ਹੈ | ਉਨ੍ਹਾਂ ਨੇ ਭਾਰਤੀ ਸੰਵਿਧਾਨ ਲਿਖ ਕੇ ਸਾਨੂੰ ਬਰਾਬਰ ਅਧਿਕਾਰ ਦਵਾਏ | ਉਪਰੰਤ ਮਿਸ਼ਨਰੀ ਕਲਾਕਾਰ ਸ਼ਿੰਦਾ ਰਾਣੀਆ ਨੇ ਅਮ੍ਰਿਤ ਬਾਣੀ ਵਿੱਚੋਂ ਸ਼ਬਦ ਮੋਹਿ ਨਾ ਬਿਸਾਰਹੁ" ਦਾ ਗਾਇਨ ਕਰਕੇ ਆਗਾਜ ਕੀਤਾ | ਉਪਰੰਤ ਸ਼੍ਰੀ ਜਸਪਾਲ ਪਾਲੀ ਜੀ ਨੇ ਇੱਕ ਸ਼ਬਦ ਗਾ ਕੇ ਹਾਜਰੀ ਲਗਵਾਈ | ਉਪਰੰਤ ਉੱਭਰ ਰਹੇ ਮਿਸ਼ਨਰੀ ਗਾਇਕ ਸ਼੍ਰੀ ਕਰਨੈਲ ਰੱਤੂ ਜੀ ਨੇ "ਜਾਨ ਤਲੀ ਤੇ ਧਰਕੇ ਆਪਣਾ ਧਰਮ ਬਚਾਉਣਾ ਹੈ" ਗਾ ਕੇ ਸੰਗਤ ਨੂੰ ਹਲੂਣਿਆ | ਫਿਰ ਸ਼੍ਰੀ ਸ਼ਿੰਗਾਰ ਮਸਾਣੀ ਜੋ ਕਿ ਕਵਿਤਾਂਵਾ ਰਾਂਹੀ ਸੰਗਤ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਹਨ ਸਟੇਜ ਤੇ ਆਏ, ਅਤੇ ਆਪਣੀ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸੰਗਤ ਨੂੰ ਬੰਨ੍ਹ ਕੇ ਰੱਖ ਦਿੱਤਾ | ਉਪਰੰਤ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਸਤਪਾਲ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦਾ ਜਿਕਰ ਕੀਤਾ ਤੇ ਕਿਹਾ ਕਿ ਕਿਸ ਤਰ੍ਹਾਂ ਬਾਦਲ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਕੇ ਦਲਿਤਾਂ ਨੂੰ ਵੰਗਾਰਿਆ ਹੈ | ਸਾਨੂੰ ਇਸ ਵੰਗਾਰ ਨੂੰ ਕਬੂਲ ਕੇ ਆਪਣੀ ਤਾਕਤ ਬਣਾਉਣੀ ਚਾਹੀਦੀ ਹੈ | ਬਾਬਾ ਸਾਹਿਬ ਜੀ ਬਾਰੇ ਬੋਲਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਬਾਬਾ ਸਾਹਿਬ ਜੀ ਦੀ ਸੋਚ ਨੂੰ ਸਮਝ ਲਿਆ ਹੈ ਅਤੇ ਅਸੀਂ ਅੱਜ ਰਹਿਬਰਾਂ ਦੇ ਦਿਹਾੜੇ ਸਾਂਝੇ ਤੌਰ ਤੇ ਮਨਾ ਰਹੇ ਹਾਂ | ਫਿਰ ਅਰੁਣ ਕੁਮਾਰ ਲੋਈ ਜੀ ਨੇ "ਜੇਕਰ ਗੁਰੂ ਰਵਿਦਾਸ ਜੀ ਨਾ ਆਉਂਦੇ" ਗਾ ਕੇ ਆਪਣੀ ਹਾਜਰੀ ਲਗਵਾਈ | ਉਪਰੰਤ ਗੁਰਦੀਪ ਪਵਰਸ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੋ ਕੁੱਝ ਬਾਬਾ ਸਾਹਿਬ ਜੀ ਨੇ ਦਲਿਤ ਸਮਾਜ ਲਈ ਕੀਤਾ ਹੈ ਉਹ ਕਿਸੇ ਰਿਸ਼ੀ ਮੁਨੀ, ਪੀਰ ਫਕੀਰ ਤੋਂ ਵੀ ਨਾ ਹੋਇਆ | ਇਸ ਕਰਕੇ ਸਾਨੂੰ ਬਾਬਾ ਸਾਹਿਬ ਦੇ ਰਿਣੀ ਹੋਣਾ ਚਾਹੀਦਾ ਹੈ | ਫਿਰ ਅਸ਼ੋਕ ਲੱਧਣ ਸੀਨੀਅਰ ਮੈਂਬਰ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਨੇ ਬੋਲਦਿਆਂ ਕਿਹਾ ਜੇਕਰ ਅਸੀਂ ਦੇਸ਼ ਵਿਦੇਸ਼ ਵਿੱਚ ਅੱਜ ਘੁੰਮ ਰਹੇ ਹਾਂ, ਇਹ ਸਭ ਬਾਬਾ ਸਾਹਿਬ ਜੀ ਦੀ ਕੁਰਬਾਨੀ ਸਦਕਾ ਹੋਇਆ ਹੈ | ਉਨ੍ਹਾਂ ਲੰਬੀ ਲੜਾਈ ਲੜ ਕੇ ਸਾਨੂੰ ਇਨਸਾਨੀ ਹੱਕ ਹਨ | ਬਾਬਾ ਸਾਹਿਬ ਨੇ ਸਾਨੂੰ ਇਤਿਹਾਸ ਪੜਨ ਤੇ ਜੋਰ ਦਿੱਤਾ ਹੈ | ਉਪਰੰਤ ਜਸਵਿੰਦਰ ਕਰੋਪੀ ਜੀ ਨੇ ਸ਼ਬਦ ਗਾ ਕੇ ਹਾਜਰੀ ਲਗਵਾਈ | ਉਪਰੰਤ ਸ਼੍ਰੀ ਰੂਪ ਲਾਲ ਜੀ ਪ੍ਰਧਾਨ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਅੱਜ ਦੋ ਚੀਜਾਂ ਦਾ ਸੁਮੇਲ ਹੋਇਆ ਹੈ ਇੱਕ ਅਮ੍ਰਿਤ ਬਾਣੀ ਦਾ ਪ੍ਰਕਾਸ਼ ਤੇ ਦੂਜਾ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਜੇਕਰ ਬਾਬਾ ਸਾਹਿਬ ਸਿੱਖ ਧਰਮ ਨਹੀਂ ਅਪਣਾ ਸਕੇ, ਇਹ ਸਾਰਾ ਦੋਸ਼ ਉਸ ਸਮੇਂ ਦੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦਾ ਹੈ ਜੋ ਆਪਣੀ ਦੁਕਾਨਦਾਰੀ ਬੰਦ ਹੋਣ ਤੋਂ ਡਰਦਾ ਸੀ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਮਹਾਨ ਬਨਾਉਣ ਵਿੱਚ ਉਨ੍ਹਾਂ ਦੀ ਧਰਮ ਪਤੀ ਰਾਮਾਬਾਈ ਜੀ ਦਾ ਵੀ ਪੂਰਾ ਸਹਿਯੋਗ ਸੀ | ਉਨ੍ਹਾਂ ਪੰਡਾਲ ਵਿੱਚ ਹਾਜਿਰ ਦਲਿਤ ਔਰਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਤੁਹਾਨੂੰ ਵੀ ਰਾਮਾਬਾਈ ਜੀ ਦੀ ਤਰ੍ਹਾਂ ਆਪਣੇ ਪਤੀ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਹੀ ਅਸੀਂ ਲੁਕਵੇਂ ਰੂਪ 'ਚ ਹੁੰਦੇ ਜੁਲਮ ਬੰਦ ਕਰਵਾ ਸਕੀਏ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਤਿੰਨ ਦੁਸ਼ਮਣ ਸਨ- ਗਾਂਧੀ, ਪਟੇਲ ਤੇ ਨਹਿਰੂ | ਉਪਰੰਤ ਅਰੁਣ ਕੁਮਾਰ ਲੋਈ ਜੀ ਅਤੇ ਸਲੀਮ ਜੀ ਨੇ ਆਪਣੀਆਂ ਰਚਨਾਵਾਂ ਸੰਗਤ ਨੂੰ ਸਰਵਣ ਕਰਵਾਈਆਂ | ਗੁਰੂ ਘਰ ਦੇ ਪ੍ਰਧਾਨ ਸ਼੍ਰੀ ਗੁਰਪਾਲ ਚੰਦ ਜੀ ਅਤੇ ਸਾਰੇ ਹੀ ਸੇਵਾਦਾਰਾਂ ਦੀ ਮਿਹਨਤ ਸਦਕਾਂ ਕਾਮਯਾਬ ਹੋਇਆ | ਇਸ ਮੌਕੇ ਤੇ ਪਸਖਨਾ ਅਤੇ ਕਰੋਪੀ ਤੋਂ ਸੰਗਤ ਬੱਸਾਂ ਰਾਹੀਂ ਪਹੁੰਚੀ ਹੋਈ ਸੀ | ਅੰਤ ਵਿੱਚ ਹੈਡ ਗ੍ਰੰਥੀ ਸਾਹਿਬ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਕੇ ਅਤੁੰਟ ਲੰਗਰ ਵਰਤਾਏ ਗਏ |


ਗੁਰੂ ਰਵਿਦਾਸ ਫੋਰਸ ਨੇ ਸਮਾਗਮ ਕਰਵਾਇਆ

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਇਟਲੀ ਦੇ ਪ੍ਰਧਾਨ ਵੀ ਪਹੁੰਚੇ
ਫਗਵਾੜਾ (ਸੋਨੀਆ ਰਾਣੀ-ਮੋਢੀ ਇਨਕਲਾਬ ਦਾ) ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੇਗਮਪੁਰੇ ਦੇ ਸੱਚੇ ਸੁੱਚੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਅੱਜ ਗੁਰੂ ਰਵਿਦਾਸ ਫੋਰਸ ਪੰਜਾਬ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿੱਚ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪਾਠ ਕਰਵਾਏ ਗਏ | ਅਤੇ ਕੀਰਤਨੀ ਜੱਥਿਆਂ ਵੱਲੋਂ ਸਤਿਗੁਰੂ ਰਵਿਦਾਸ ਜੀ ਦੀ ਅਮ੍ਰਿਤ ਬਾਣੀ ਵਿੱਚੋ ਸ਼ਬਦ ਗਾਇਨ ਕੀਤੇ ਗਏ | ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਡਾ ਸਤੀਸ਼ ਸੁਮਨ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਰਹਿਬਰਾਂ ਦੇ ਸੁਪਨੇ ਸਾਕਾਰ ਕਰ ਸਕਦੇ ਹਾਂ | ਇਸ ਮੌਕੇ ਇਟਲੀ ਤੋਂ "ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਇਟਲੀ" ਦੇ ਪ੍ਰਧਾਨ ਸ਼੍ਰੀ ਕਮਲਜੀਤ ਵੀ ਪਹੁੰਚੇ ਹੋਏ ਸਨ | ਗੁਰੂ ਰਵਿਦਾਸ ਫੋਰਸ ਦੇ ਸਾਰੇ ਹੀ ਅਹੁਦੇਦਾਰਾਂ ਨੇ ਉਨ੍ਹਾਂ ਦਾ ਭਾਰਤ ਪਹੁੰਚਣ ਤੇ ਸਵਾਗਤ ਕੀਤਾ ਅਤੇ ਫੋਰਸ ਦੇ ਪ੍ਰਧਾਨ ਡਾ ਸਤੀਸ਼ ਸੁਮਨ ਨੇ ਬੋਲਦਿਆਂ ਕਿਹਾ ਕਿ ਸਾਡੀ ਰਵਿਦਾਸੀਆ ਕੌਮ ਦੇ ਵੀਰ ਵਿਦੇਸ਼ਾਂ ਵਿੱਚ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਲਈ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਆਪਣੀ ਕਿਰਤ ਕਮਾਈ ਨਾਲ ਭਾਰਤ ਵਿੱਚ ਵੀ ਸਾਡੀ ਮਦਦ ਕਰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਇਟਲੀ ਵੱਲੋਂ ਕੀਤੀ ਮਦਦ ਭੁਲਾ ਨਹੀਂ ਸਕਦੇ | ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੇਗਮਪੁਰੇ ਸੰਕਲਪ ਦਾ ਪ੍ਰਚਾਰ ਨਿਧੜਕ ਹੋ ਕੇ ਕਰਦੇ ਰਹਿਣਗੇ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਰਵਿਦਾਸ ਫੋਰਸ ਦੀ ਮਦਦ ਕਰਦੇ ਰਹਿਣਗੇ | ਉਪਰੰਤ ਗੁਰੂ ਰਵਿਦਾਸ ਫੋਰਸ ਦੇ ਅਹੁਦੇਦਾਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਧਾਨ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵੀਰ ਝੱਲੀ, ਸੋਨੀਆ ਸੂਦ, ਕੁਲਵਿੰਦਰ ਕਿੰਦਾ,ਸੁਰਿੰਦਰ ਕੁਮਾਰ, ਬਲਵੀਰ ਝੱਲੀ, ਕਮਲ, ਸੁਰਿੰਦਰ ਖੰਗੂੜਾ, ਕੁਲਵਿੰਦਰ ਕਿੰਦਾ, ਮੇਜਰ ਚੱਕ ਹਕੀਮ, ਗਾਂਧੀ, ਸੰਨੀ, ਬਲਵੀਰ, ਮਲਕੀਤ, ਡਾ ਅਮਰਜੀਤ, ਸਰਬਜੀਤ ਕੌਰ ਭੁੱਲਾ ਰਾਈ, ਕਰਮਵੀਰ, ਸਾਜਨ ਸੁੰਮਨ ਅਤੇ ਹੋਰ ਵੀ ਫੋਰਸ ਦੇ ਮੈਂਬਰ ਸ਼ਾਮਿਲ ਸਨ |No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages