MY HOME

MY HOME
http://gururavidasjigreece.blogspot.com/

HOME

Blog Archive

Tuesday, March 30, 2010

Thursday, March 25, 2010

Tuesday, March 23, 2010


ਗਰੀਸ ਵਾਸੀਆਂ ਨੇ ਕੀਤਾ ਸ਼ਰਧਾ ਨਾਲ "ਅਮ੍ਰਿਤ ਬਾਣੀ" ਦਾ ਪ੍ਰਕਾਸ਼


ਗਰੀਸ 07 ਮਾਰਚ(ਰੋਹਿਤ ਕੁਮਾਰ) ਸ਼੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ (ਐਥਨਸ)ਵਿਖੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦਾ ਪ੍ਰਕਾਸ਼ ਬੜੀ ਹੀ ਸ਼ਰਧਾ ਅਤ ਧੁੰਮ-ਧਾਮ ਨਾਲ ਕੀਤਾ ਗਿਆ | "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪਵਿੱਤਰ ਸਰੂਪ ਨੂੰ ਗੁਰੂ ਘਰ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਜੀ ਦੇ ਘਰ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਗੁਰੂ ਘਰ ਲਿਆਂਦਾ ਗਿਆ | ਸ਼ੋਭਾ ਯਾਤਰਾ ਵਿੱਚ ਹਜਾਰਾਂ ਸੰਗਤਾਂ ਕਰੋਪੀ, ਪਸਗਨਾ, ਸਕਾਲਾ, ਓਰੋਪੁ,ਸੀਮਾਤਾਰੀ, ਅਤੇ ਗਰੀਸ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਸਨ | ਸਾਰਾ ਸ਼ਹਿਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜੈ ਜੈਕਾਰ ਨਾਲ ਗੂੰਜ ਰਿਹਾ ਸੀ | ਗੁਰੂ ਘਰ ਪਹੁੰਚਣ ਤੇ ""ਅਮ੍ਰਿਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਸ਼੍ਰੀ ਗੁਰਨਾਮ ਸਿੰਘ ਜੀ ਨੇ ਪਹੁੰਚੀਆਂ ਸੰਗਤਾਂ ਦਾ ਸਵਾਗਤ ਕੀਤਾ ਅਤੇ ਗੁਰਧਿਆਨ ਜੀ ਨੇ ਸ਼ਬਦ "ਬੋਲ ਸੰਗਤੇ ਜੈਕਾਰਾ ਕਾਂਸ਼ੀ ਵਾਲੇ ਦਾ" ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਅਰੁਨ ਕੁਮਾਰ ਜੀ ਕੌਮ ਦੇ ਮਹਾਨ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਸ਼ਬਦ "ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ" ਦਾ ਗਾਇਨ ਕਰਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ | ਉਪਰੰਤ ਭਜਨ ਲਾਲ ਸੀਮਾਤਾਰੀ, ਰਾਏ ਐਂਡ ਰੱਤੀ ਬ੍ਰਦਰਜ਼, ਸ਼ਿੰਦਾ ਰਾਣੀਪੁਰੀਆ, ਕਰਨੈਲ ਰੱਤੂ, ਜਸਪਾਲ ਬਾਲੀ, ਸਰੋਜ ਰਾਣੀ, ਜਸਵਿੰਦਰ ਕਰੋਪੀ, ਪਰਮਜੀਤ ਬੰਗੜ ਪਸਾਗਨਾ ਜੀ ਨੇ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਉਪਮਾ ਵਿੱਚ ਸ਼ਬਦ ਗਾਇਨ ਕੀਤੇ | ਬਾਅਦ ਵਿੱਚ ਗੁਰਨਾਮ ਸਿੰਘ ਕਰੋਪੀ, ਗੁਰਦੀਪ ਸਿੰਘ ਤਵਰੋਸ, ਸੁਖਵਿੰਦਰ ਬਗਲਾ, ਕੁਲਵਿੰਦਰ ਪਸਗਨਾ, ਮਲਕੀਤ ਝੱਲੀ(ਸੰਪਾਦਕ ਇਡੋਂ ਯੂਰਪੀਅਨ ਟਾਇਮਜ਼) ਧਰਮਪਾਲ ਰੱਤੂ, ਰੂਪ ਲਾਲ(ਪ੍ਰਧਾਨ ਡਾ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਗਰੀਸ) ਨੇ ਆਪਣੇ ਵਿਚਾਰ ਪੇਸ਼ ਕੀਤੇ | ਸਟੇਜ ਸਕੱਤਰ ਸ਼੍ਰੀ ਬਿੱਟੂ ਜੰਡਿਆਲਾ ਜੀ ਨੇ ਸਟੇਜ ਦੀ ਕਾਰਜਕਰਤਾ ਬਾਖੂਬੀ ਨਿਭਾਈ | ਹਰ ਸਾਲ ਦੀ ਤਰ੍ਹਾਂ ਮੂਵੀ ਦੀ ਸੇਵਾ ਰਾਏ ਸਟੂਡਿਓ ਮੋਰੋਂ ਵਾਲਿਆਂ ਨੇ ਕੀਤੀ | ਅੰਤ ਵਿੱਚ ਗੁਰੂ ਘਰ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਸੋਡੀ ਜੀ ਨੇ ਪਹੁੰਚੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਅਤੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪ੍ਰਕਾਸ਼ ਕਰਨ ਦੀਆਂ ਸਾਰੀ ਸੰਗਤ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |

ਸੰਤ ਰਾਮਾਨੰਦ ਜੀ ਚੇਤਨਾ ਮਾਰਚ ਤੇ ਪਹੁੰਚੀਆਂ ਹਜਾਰਾਂ ਸੰਗਤਾਂ

14 ਮਾਰਚ ਫਗਵਾੜਾ(ਸੋਨੀਆ ਰਾਣੀ) ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ "ਸੰਤ ਰਾਮਾਨੰਦ ਜੀ" ਚੇਤਨਾ ਮਾਰਚ "ਗੁਰੂ ਰਵਿਦਾਸ ਫੋਰਸ ਪੰਜਾਬ ਵੱਲੋਂ ਫਗਵਾੜਾ ਤੋਂ ਖੁਰਾਲਗੜ੍ਹ ਤੱਕ ਲਿਜਾਇਆ ਗਿਆ | ਸਵੇਰੇ 10 ਵਜੇ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ਾਂ ਨੇ ਚੇਤਨਾ ਮਾਰਚ ਦੀ ਆਰੰਭਤਾ ਲਈ ਅਰਦਾਸ ਕੀਤੀ ਅਤੇ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ "ਹਰਿ" ਦੇ ਕੌਮੀ ਨਿਸ਼ਾਨ ਸਾਹਿਬ ਦਿਖਾ ਕੇ ਚੇਤਨਾ ਮਾਰਚ ਰਵਾਨਾ ਕੀਤਾ | ਇਹ ਚੇਤਨਾ ਮਾਰਚ ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਡਾ ਸਤੀਸ਼ ਸੁਮਨ ਜੀ ਅਤੇ ਸਾਰੇ ਹੀ ਟੀਮ ਦੀ ਅਗਵਾਈ ਵਿੱਚ ਚੱਲਿਆ | ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚੋਂ ਸਤਿਗਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਜ ਆ ਰਹੀ ਸੀ | ਸੰਗਤ ਵਿੱਚ ਚੇਤਨਾ ਮਾਰਚ ਦੀ ਖੁਸ਼ੀ ਵੇਖ ਕੇ ਇੰਝ ਲਗਦਾ ਸੀ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਆਪ ਇਸ ਚੇਤਨਾ ਮਾਰਚ ਵਿੱਚ ਆਏ ਹਨ | ਜਗ੍ਹਾ-ਜਗ੍ਹਾ ਤੇ ਸੰਤ ਵਾਸਤੇ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਸੀ | ਸੰਗਤ ਚੇਤਨਾ ਮਾਰਚ ਉੱਪਰ ਫੁੱਲਾਂ ਦੀ ਵਰਖਾ ਕਰ ਰਹੀ ਸੀ | ਭਾਰੀ ਇਕੱਠ ਅਤੇ ਸੰਗਤ ਦੀ ਸ਼ਰਧਾ ਤੋਂ ਪ੍ਰਤੀਤ ਹੁੰਦਾ ਸੀ ਕਿ ਹੁਣ ਬੇਗਮਪੁਰਾ ਵਸਾਉਣ ਦਾ ਦਿਨ ਕੋਈ ਦੂਰ ਨਹੀਂ ਝਦੋਂ ਅਸੀਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸੁਪਨੇ ਨੂੰ ਸਾਕਾਰ ਕਰਾਂਗੇ | ਚੇਤਨਾ ਮਾਰਚ ਫਗਵਾੜਾ ਤੋਂ ਚੱਲ ਕੇ ਬਹਿਰਾਮ ਪਹੁੰਚਿਆਂ ਜਿੱਥੇ ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਚੇਤਨਾ ਮਾਰਚ ਦਾ ਭਰਪੂਰ ਸਵਾਗਤ ਕੀਤਾ ਗਿਆ | ਉਪਰੰਤ ਸਰਹਾਲਾ ਰਾਉਣਾ ਵੱਲੋਂ ਚਾਹ ਪਕੌੜਿਆ ਦਾ ਲੰਗਰ ਸੰਗਤ ਨੂੰ ਛਕਾਇਆ ਗਿਆ | ਬਹਿਰਾਮ ਤੋਂ ਹੁੰਦਾ ਹੋਇਆ ਚੇਤਨਾ ਮਾਰਚ ਬੰਗਾ ਪਹੁੰਚਿਆ | ਬੰਗਾ ਦੀ ਸੰਗਤ ਵੱਲੋਂ ਵੀ ਬੜੀ ਸ਼ਰਧਾ ਨਾਲ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅਮ੍ਰਿਤ ਬਾਣੀ ਦੇ ਸ਼ਬਦ ਦਾ ਗੁਣਗਾਨ ਕਰਦਿਆਂ ਚੇਤਨਾ ਮਾਰਚ ਨੂੰ ਅੱਗੇ ਰਵਾਨਾ ਕੀਤਾ | ਉਪਰੰਤ ਚੇਤਨਾ ਮਾਰਚ ਬਾਕੀ ਪਿੰਡਾ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਗੜ੍ਹਸ਼ੰਕਰ ਪਹੁੰਚਿਆ ਜਿੱਥੇ ਬੈਂਡ ਵਾਜਿਆਂ ਨਾਲ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਸੰਗਤ ਨੂੰ ਅਥਾਹ ਸ਼ਰਧਾ ਪਿਆਰ ਨਾਲ ਲੰਗਰ ਛਕਾਇਆ ਗਿਆ | ਗੜ੍ਹਸ਼ੰਕਰ ਦੀ ਸੰਗਤ ਵੱਲੋਂ ਗੁਰੂ ਰਵਿਦਾਸ ਫੋਰਸ ਦੇ ਸ਼ਾਰੇ ਹੀ ਮੈਂਬਰਾਂ ਨੂੰ ਸਿਰੋਪਾਉ ਦੇ ਕਿ ਸਨਮਾਨਿਤ ਕੀਤਾ ਗਿਆ | ਚੇਤਨਾ ਮਾਰਚ ਅੱਗੇ ਵੱਧਦਾ ਹੋਇਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਵਿਖੇ ਪਹੁੰਚਿਆ | ਖੁਰਾਲਗੜ੍ਹ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤ ਦੀ ਸੁਵਿਧਾ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਸਨ | ਸੰਤ ਰਾਮਾਨੰਦ ਜੀ ਚੇਤਨਾ ਮਾਰਚ ਦਾ ਮੁੱਖ ਮਕਸਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੋੜਨਾ, ਸਤਿਗੁਰੂ ਰਵਿਦਾਸ ਗੁਰੂ ਘਰਾਂ ਵਿਖੇ ਅਮ੍ਰਿਤ ਬਾਣੀ ਦਾ ਪ੍ਰਕਾਸ਼ ਕਰਵਾਉਣਾ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਨਸ਼ੇ, ਦਾਜ, ਅਤੇ ਅਨਪੜ੍ਹਤਾ ਨੂੰ ਦੂਰ ਕਰਨਾ | ਇਸ ਮੌਕੇ ੪੫੦ ਦੇ ਕਰੀਬ ਮੋਟਸਾਈਕਲ, ੭੦-੭੫ ਗੱਡੀਆਂ ਵਿੱਚ ਸਵਾਰ ਹੋ ਕੇ ਸਿਰ ਉੱਤੇ ਹਰਿ ਦੇ ਕੌਮੀ ਨਿਸ਼ਾਨ ਸਾਹਿਬ ਦੇ ਰੁਮਾਲ ਬੰਨ ਕੇ ਅਤੇ ਹੱਥਾਂ ਵਿੱਚ ਹਰਿ ਦੇ ਨਿਸ਼ਾਨ ਸਾਹਿਬ ਫੜ ਕੇ ਹਜਾਰਾਂ ਸੰਗਤਾਂ ਨੇ ਚੇਤਨਾ ਮਾਰਚ ਦੀ ਰੋਣਕ ਨੂੰ ਵਧਾਇਆ | ਇਸ ਚੇਤਨਾ ਮਾਰਚ ਨੂੰ ਸਫਲ ਬਣਾਉਣ ਵਿੱਚ ਪ੍ਰਧਾਨ ਡਾ ਸਤੀਸ਼ ਸੁਮਨ, ਚੇਅਰਮੈਨ ਕਸ਼ਮੀਰੀ ਲਾਲ, ਵਾਇਸ ਪ੍ਰਧਾਨ ਯਸ਼ ਖਲਵਾੜਾ, ਜਨਰਲ ਸੈਕਟਰੀ ਯਸ਼ ਬਰਨਾ, ਪ੍ਰੈਸ ਸਕੱਤਰ ਰਜਿੰਦਰ ਕਲੇਰ, ਕੈਸ਼ੀਅਰ ਸੰਤੋਖ ਲਾਲ, ਜਿਲ੍ਹਾ ਪ੍ਰਧਾਨ ਸੋਨੀਆ ਰਾਣੀ, ਜਿਲ੍ਹਾ ਜਨਰਲ ਸੈਕਟਰੀ ਮਨਜੀਤ ਮਹਿਮੀ, ਸ਼ਹਿਰੀ ਪ੍ਰਧਾਨ ਪੰਕਜ ਬੰਗਾ, ਸੀਨੀਅਰ ਵਾਇਸ ਪ੍ਰਧਾਨ ਸ਼ਿੰਦਰ ਪਾਲ, ਜਨਰਲ ਸੈਕਟਰੀ ਸੁਰਿੰਦਰ ਕੁਮਾਰ, ਜੁਆਇੰਟ ਸੈਕਟਰੀ ਕਮਲ ਕੁਮਾਰ, ਹਰਨਾਮ ਸਿੰਘ, ਜਸਵਿੰਦਰ ਜੱਸੀ, ਕਮਲਜੀਤ ਸ਼ਾਹਕੋਟ, ਰਾਮ ਬਲਬੀਰ, ਡਾ ਵਿੱਕੀ, ਸੰਦੀਪ ਕੁਮਾਰ ਮਹਿਤਪੁਰ, ਸੰਜੀਵ ਕੁਮਾਰ ਲਾਬੜਾਂ, ਮਿੰਟੂ ਫਫਰੀਦਕੋਟ, ਦੇਵ ਨਵਾਂਸ਼ਹਿਰ, ਵਿਜੇ ਪੰਡੋਰੀ ਆਦਿ ਨੇ ਦਿਨ ਰਾਤ ਮਿਹਨਤ ਕੀਤੀ |

ਗਰੀਸ ਦੀ ਸੰਗਤ ਨੇ ਮਨਾਇਆ ਸਤਿਗੁਰਾਂ ਦਾ ਜਨਮ ਦਿਹਾੜਾਰੋਹਿਤ ਕੁਮਾਰ(ਕਰੋਪੀ-ਗਰੀਸ) ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ੬੩੩ ਵੇਂ ਜਨਮ ਦਿਹਾੜੇ ਦੇ ਮੌਕੇ ਤੇ ਗਰੀਸ ਦੀ ਸੰਗਤ ਵੱਲੋਂ ਅਮ੍ਰਿਤ ਬਾਣੀ ਦੇ ਪਾਠ ਕੀਤੇ ਗਏ | ਇਸ ਮੌਕੇ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਹੁੰਮ ਹੁੰਮਾ ਕੇ ਪਹੁੰਚੀ | ਪਾਠੀ ਸ਼੍ਰੀ ਕਿਸ਼ਨ ਦਾਸ ਜੀ ਅਤੇ ਅੰਮ੍ਰਿਤ ਜੀ ਨੇ ਬਾਣੀ ਦੇ ਪਾਠ ਸਰਵਣ ਕਰਵਾਏ ਅਤੇ ਵਿਚਾਰ ਕਰਦਿਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਸੰਗਤ ਨੂੰ ਅਪੀਲ ਕੀਤੀ | ਉਪਰੰਤ ਮਿਸ਼ਨਰੀ ਜੱਥੇ " ਡਾ ਅੰਬੇਡਕਰ ਮਿਸ਼ਨ ਸੁਸਾਇਟੀ ਗਰੀਸ ਮਿਸ਼ਨਰੀ ਜੱਥਾ" ਸ਼ਿੰਦਾ ਰਾਣੀਪੁਰੀਆ, ਕਰਨੈਲ ਰੱਤੂ, ਬਾਲੀ, ਵਾਲੀਆ ਅਤੇ ਗੁਰੂ ਰਵਿਦਾਸ ਸਭਾ ਦੇ ਮੈਂਬਰ ਜਸਪਿੰਦਰ ਪਾਲ ਜੀ ਨੇ ਸਤਿਗੁਰਾਂ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸ਼ਬਦ " ਟਾਇਮ ਆ ਗਿਆ ਬੇਗਮਪੁਰਾ ਵਸਾਉਣ ਦਾ" ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਡਾ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੀ ਰੂਪ ਲਾਲ ਜੀ ਨੇ ਸੰਗਤਾਂ ਅੱਗੇ ਆਪਣੇ ਵਿਚਾਰ ਰੱਖੇ | ਸਟੌਜ ਸਕੱਤਰ ਬਿੱਟੂ ਮੰਤਰੀ ਜੀ ਨੇ ਸਟੇਜ ਸੰਚਾਲਕਤਾ ਬਹੁਤ ਖੂਬੀ ਨਿਭਾਈ | ਪ੍ਰਧਾਨ ਸ਼੍ਰੀ ਅਵਤਾਰ ਸਿੰਘ ਸੋਂਧੀ ਜੀ ਨੇ ਪਹੁੰਚੀਆਂ ਸੰਗਤਾਮ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਕਨੇਡਾ ਨਿਵਾਸੀ ਸੰਗਤਾਂ ਨੇ ਕੀਤਾ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ" ਦਾ ਪ੍ਰਕਾਸ਼

ਕਨੇਡਾ ਟੋਰਾਂਟੋ (ਸੋਨੀਆ ਰਾਣੀ ਫਗਵਾੜਾ) -ਗੁਰੂ ਰਵਿਦਾਸ ਮਹਾਰਾਜ ਜੀ ਦੇ 633 ਵੇ ਗੁਰਪੁਰਬ ਦੇ ਮੌਕੇ ਕਾਂਸ਼ੀ ਵਿਚ ਸਾਜੇ ਗਈ ਅਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਨੂੰ ਮੁੱਖ ਰੱਖਦਿਆ ਅੱਜ ਕਨੇਡਾ ਦੇ ਸ਼ਹਿਰ ਟੋਰਾਟੋ,ਅਤੇ ਔਨਟਾਰੀਓ ਵਿਖੇ ਵੀ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੇ ਵੀ ਫੈਸਲਾ ਲੇ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਗੁਰੂ ਘਰ ਵਿੱਚ ਹਜਾਰਾਂ ਸੰਗਤਾਂ ਦੀ ਹਾਜਰੀ ਵਿੱਚ ਕੀਤਾ | ਗੁਰੂ ਘਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਜੈਕਾਰਿਆ ਨਾਲ ਗੂੰਜ ਉੱਠਿਆ ,ਪ੍ਰਧਾਨ ਹਰਮੇਸ਼ ਸੋਂਧੀ ਜੀ ਤੇ ਸੁਨੀਲ ਰਾਜੂ ਵਲੋ ਸਾਰੀ ਹੀ ਸੰਗਤ ਦਾ ਧੰਨਵਾਦ ਤੇ ਵਧਾਈ ਨਾਲ ਨਿਵਾਜਿਆ | ਮਿਸ਼ਨਰੀ ਗਾਇਕ ਰਾਮ ਲੁਬਾਇਆ ਚੁੰਬਰ ਤੇ ਨਾਲ ਹੀ ਨਵੇਂ ਉੱਠ ਰਹੇ ਗਾਇਕ ਕੁਲਦੀਪ ਕੇਲੈ ਨੇ ਸ਼ਬਦ ਗਾਇਨ ਕਰਕੇ ਸਾਰੀ ਹੀ ਸੰਗਤ ਨੂੰ ਨਿਹਾਲ ਕੀਤਾ |ਇਸ ਮੌਕੇ ਨਰਿੰਦਰ ਖੇੜਾ, ਰੇਸ਼ਮ ਸ਼ੀਮਾਰ,ਅਸ਼ਵਨੀ ਵਿਰਦੀ,ਰਾਜ ਪਾਲ,ਰਾਜਪਾਲ ਬਾਗਾ, ਸ਼ਮਿੰਦਰ ਬੱਗਾ,ਰਵੀ,ਰਜਿਦਰ ਝਖੂ,ਰਾਮ ਲੁਭਾਇਆ,ਪਿਆਰਾ ਰਾਮ,ਸਰੂਪ ਬੰਗੜ,ਹਰਮੇਸ਼ ਸੋਂਧੀ,ਬਲਵਿੰਦਰ ਕੇਲੈ,ਨਸ਼ੱਤਰ ਵਿਰਦੀ,ਅਮਰੀਕ ਸੰਧੂ,ਰਾਮ ਵਿਰਦੀ,ਅਮਨਦੀਪ ਝਖੂ,ਬਹਾਦਰ ਸਿੰਘ,ਮੱਖਣ ਝਖੂ,ਦਲਵੀਰ ਦਾਸ ਰਲ,ਨਸ਼ੱਤਰ ਕਲਸੀ,ਰਵਿੰਦਰ ਹੀਰ,ਸੀਸੋ,ਕਮਲਜੀਤ ਕੌਰ,ਆਸ਼ਾ ਰਾਣੀ,ਅਨੁਸ਼ਾ,ਅੰਜਲੀ,ਮੋਹਿਤ,ਰਜਨੀ,ਗਗਨ ਕੌਰ,ਬਲਵੀਰ ਵਿਰਦੀ,ਮਨਜੀਤ ਕੌਰ,ਰਾਮ ਲੁਭਾਇਆ ਕਲਸੀ,ਨਰੇਸ਼ ਹੀਰ,ਰਾਮ ਸਰੂਪ,ਰਾਜ ਕੁਮਾਰ,ਬਲਵੀਰ ਵਿਰਦੀ, ਮਨਜੀਤ ਕੌਰ,ਨਰੇਸ਼ ਹੀਰ,ਬਾਲਵੀਰ,ਗੁਰਮੀਤ,ਜਸਵੀਰ ਵਿਰਦੀ,ਰਕੇਸ਼ ਵਿਰਦੀ,ਤੇ ਹੋਰ ਬਹੁਤ ਸਾਰੀਆ ਸੰਗਤਾ ਗੁਰੂ ਘਰ ਵਿਚ ਆਈਆ | ਉਪਰੰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸੋਂਧੀ ਜੀ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਕੌਮ ਨੂੰ ਜੋ ਸੇਧ ਸੱਚਖੰਡ ਬੱਲਾਂ ਦੇ ਰਿਹਾ ਹੈ ਉਹ ਕੌਮ ਨੂੰ ਤਰੱਕੀ ਵੱਲ ਲੈ ਕੇ ਜਾਏਗਾ | ਉਨ੍ਹਾਂ ਕਿਹਾ ਕਿ ਸਮੇਂ ਨੂੰ ਮੁੱਖ ਰੱਖਦਿਆਂ ਇਹ ਬਹੁਤ ਹੀ ਵਧਿਆ ਫੈਸਲਾ ਹੈ | ਉਨ੍ਹਾਂ ਕਿਹਾ ਕਿ ਅਗਰ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਧਰਮ ਦੇ ਲੋਕਾਂ ਵੱਲੋਂ ਕੋਈ ਤੰਗੀ ਦਿੱਤੀ ਜਾਂਦੀ ਹੈ ਤਾਂ ਕਨੇਡਾ ਪ੍ਰਬੰਧਕ ਕਮੇਟੀ ਉਸ ਦੀ ਮਦਦ ਲਈ ਹਮੇਸ਼ਾ ਹੀ ਤਿਆਰ ਰਹੇਗੀ | ਉਨ੍ਹਾਂ ਕਿਹਾ ਕਿ ਕੋਈ ਇਨਸਾਨ ਵੀ ਜੀਅ ਚਾਹ ਕੇ ਰਵਿਦਾਸੀਆ ਧਰਮ ਨੂੰ ਅਪਨਾ ਸਕਦਾ ਹੈ | ਅੰਤ ਵਿੱਚ ਉਨ੍ਹਾਂ ਰਵਿਦਾਸੀਆ ਕੌਮ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 633 ਵੇ ਗੁਰਪੁਰਬ ਦੀ ਅਤੇ ਨਵੇਂ ਪੰਥ ਦੀ ਵਧਾਈ ਦਿੱਤੀ |

"ਗੱਭਰੂ ਸ਼ੇਰ ਚਮਾਰਾਂ ਦੇ" ਨੇ ਪਾਈਆਂ ਧੂਮਾਂ

ਫਗਵਾੜਾ 3 ਫਰਵਰੀ(ਸੋਨੀਆ ਰਾਣੀ) ਹੁਣੇ ਹੁਣੇ ਮਾਰਕੀਟ ਵਿੱਚ ਚੱਲ ਰਹੀ ਕੈਸੇਟ " ਗੱਭਰੂ ਸ਼ੇਰ ਚਮਾਰਾਂ ਦੇ " ਦੀ ਬਹੁਤ ਹੀ ਚਰਚਾ ਚੱਲ ਰਹੀ ਹੈ | ਇਸ ਕੈਸੇਟ ਦੇ ਗਾਇਕ ਜੇ ਐਚ ਤਾਜਪੁਰੀ ਅਤੇ ਪੇਸ਼ਕਾਰ ਸ਼੍ਰੀ ਨਰਿੰਦਰ ਖੇੜਾ ਜੀ ਦੇ ਉਪਰਾਲੇ ਸਦਕਾਂ ਇਹ ਕੈਸੇਟ ਮਾਰਕੀਟ ਵਿੱਚ ਆਈ | ਮਾਰਕੀਟ ਵਿੱਚ ਇਹ ਕੈਸੇਟ ਬਹਤ ਹੀ ਧੁੰਮਾ ਪਾ ਰਹੀ ਹੈ | ਇਹ ਸਾਰੀ ਮਿਹਨਤ ਲਈ ਪੇਸ਼ਕਾਰ ਅਤੇ ਗਾਇਕ ਵਧਾਈ ਦੇ ਪਾਤਿਰ ਹਨ | ਇਸ ਕੈਸੇਟ ਦੇ ਸਾਰੇ ਗੀਤ ਹੀ ਨੌਜਵਾਨ ਪੀੜੀ ਦੇ ਮੁੰਡੇ ਕੁੜੀਆਂ ਦੇ ਹੌਸਲੇਂ ਵਧਾਉਣ ਵਾਲੇ ਹਨ ਜੋ ਕਿ ਕੌਮ ਦੇ ਲੋਕਾਂ ਵਿੱਚ ਜੋਸ਼ ਭਰਦੇ ਹਨ | ਗੁਰੂ ਰਵਿਦਾਸ ਫੋਰਸ ਵੱਲੋਂ ਪੈਸਕਾਰ ਨਰਿੰਦਰ ਖੇੜਾ, ਗਾਇਕ ਜੇ ਐਚ ਤਾਜਪੁਰੀ ਅਤੇ ਐਸ ਐਮ ਕਾਰਡ ਕੰਪਨੀ ਨੂੰ ਵਧਾਈ ਦਿੱਤੀ ਜਾਂਦੀ ਹੈ |

ਭਾਰਤ ਵਿੱਚ ਹਰੇਕ ਨੂੰ ਧਾਰਮਿਕ ਆਜਾਦੀ ਨਾਲ ਜਿਉਣ ਦਾ ਹੱਕ

ਫਗਵਾੜਾ-2 ਫਰਵਰੀ(ਸੋਨੀਆ ਰਾਣੀ) ਡੇਰਾ ਸੱਚਖੰਡ ਬੱਲਾਂ ਵੱਲੋਂ ਜੋ ਪੂਰੀ ਦੁਨੀਆ ਅਰੇ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਨਾਲ ਲੈ ਕੇ ਸਮੁੱਚੀ ਕੌਮ ਦੀ ਧਾਰਮਿਕ ਆਜਾਦੀ ਵਾਸਤੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ" ਧਾਰਮਿਕ ਗ੍ਰੰਥ ਕੌਮ ਨੂੰ ਦਿੱਤਾ ਹੈ ਉਹ ਚਾਹੇ ਦੇਰ ਨਾਲ ਹੀ ਸਹੀ ਪਾਰ ਫੈਸਲਾ ਬਿਲਕੁੱਲ ਸਹੀ ਹੈ | ਇਹ ਫੈਸਲਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਵੇਲੇ ਹੀ ਹੋ ਜਾਣਾ ਚਾਹੀਦਾ ਸੀ | ਇਸ ਧਾਰਮਿਕ ਗ੍ਰੰਥ ਦਾ ਗੁਰੂ ਰਵਿਦਾਸ ਫੋਰਸ ਭਰਪੂਰ ਸਮਰਥਨ ਕਰਦੀ ਹੈ | ਪ੍ਰੈਸ ਨੋਟ ਜਾਰੀ ਕਰਦਿਆਂ ਫੋਰਸ ਦੇ ਪ੍ਰਧਾਨ ਡਾ ਸ਼੍ਰੀ ਸਤੀਸ਼ ਸੁਮਨ ਜੀ ਨੇ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁਰੂ ਘਰਾਂ ਵਿੱਚ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਦਾ ਪ੍ਰਕਾਸ਼ ਕਰਨ ਅਤੇ ਹਰ ਇੱਕ ਧਰਮ ਅਤੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਨ | ਭਾਰਤੀ ਸੰਵਿਧਾਨ ਅੰਦਰ ਹਰ ਇੱਕ ਇਨਸਾਨ ਨੂੰ ਧਾਰਮਿਕ ਆਜਾਦੀ ਨਾਲ ਜਿਉਣ ਦਾ ਹੱਕ ਹੈ ਅਤੇ ਉਹ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਅਗਰ ਅੱਜ ਰਵਿਦਾਸੀਆ ਕੌਮ ਆਪਣੀ ਵੱਖਰੀ ਪਹਿਚਾਣ ਬਣਾਉਣਾ ਚਾਹੁੰਦਾ ਹੈ ਤਾਂ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ | ਇਸ ਮੌਕੇ ਕਸ਼ਮੀਰੀ ਲਾਲ ਸਰਪੰਚ, ਡਾ ਰਜਿੰਦਰ ਕਲੇਰ, ਸੋਨੀਆ ਸੂਦ, ਮਨਜੀਤ ਮਹਿਮੀ, ਹਰਨਾਮ, ਮੰਗਾ ਪੰਡੋਰੀ ਆਦਿ ਹਾਜਿਰ ਸਨ |

ਸਤਿਗੁਰਾਂ ਦਾ ਜਨਮ ਦਿਹਾੜਾ ਕਨੇਡਾ ਚ' ਮਨਾਇਆ ਗਿਆ

30 ਜਨਵਰੀ(ਸੋਨੀਆ ਰਾਣੀ) ਟਰੋਨਟੋ, ਅੰਨਤਾਰੀਓ ਕਨੇਡਾ- ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 633 ਵੇਂ ਜਨਮ ਦਿਹਾੜੇ ਤੇ ਕਨੇਡਾ ਨਿਵਾਸੀ ਰਵਿਦਾਸੀਆ ਨਾਮਲੇਵਾ ਸੰਗਤਾਂ ਵੱਲੋਂ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦਾ ਬਹੁਤ ਵੱਡਾ ਸਰੂਪ ਗੁਰੂ ਘਰ ਵਿੱਚ ਸ਼ੁਸ਼ੋਬਿਤ ਕੀਤਾ ਗਿਆ ਅਤੇ ਸਤਿਗੁਰਾਂ ਦੀ ਬਾਣੀ ਦੇ ਭੋਗ ਪਾਏ ਗਏ | ਕੌਮੀ ਨਿਸ਼ਾਨ "ਹਰਿ" ਦੇ ਨਿਸ਼ਾਨ ਸਾਹਿਬ ਝੂਲਾਏ ਗਏ ਜੋ ਕੀ ਜੁੱਗਾਂ ਜੁੱਗਾਂ ਤੋਂ ਝੁੱਲਦੇ ਆ ਰਹੇ ਹਨ | ਕੀਰਤਨੀ ਜੱਥਿਆਂ ਵੱਲੋਂ ਸਤਿਗੁਰਾਂ ਦੀ ਬਾਣੀ ਦਾ ਬਹੁਤ ਹੀ ਵਧੀਆਂ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ |ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਲਗਭਗ ੨੫੦੦ ਲੋਕ ਇਕੱਠੇ ਹੋਏ ਸਨ | ਸਤਿਗੁਰੂ ਰਵਿਦਾਸ ਜੀ ਅਤੇ ਸ਼ਹੀਦ ਸੰਤ ਰਾਮਾਨੰਦ ਜੀ ਦੇ ਜੈਕਾਰਿਆਂ ਨਾਲ ਸਾਰਾ ਦਰਬਾਰ ਗੂੰਜ ਰਿਹਾ ਸੀ | ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਹਰਮੇਸ਼ ਸੋਧੀਂ, ਕਮੇਟੀ ਸਲਾਹਕਾਰ ਸ਼੍ਰੀ ਨਰਿੰਦਰ ਖੇੜਾ, ਸ਼੍ਰੀ ਰਾਮ ਪਾਲ, ਸ਼੍ਰੀ ਦੇਸ ਰਾਜ, ਸ਼੍ਰੀ ਸੁਨੀਲ ਰਾਜ, ਸ਼੍ਰੀ ਗਿਆਨ ਚੰਦ, ਸ਼੍ਰੀ ਰਾਜ ਪਾਲ, ਸ਼੍ਰੀ ਕੁਲਵਿੰਦਰ ਕੈਲੇ, ਸ਼੍ਰੀ ਨਰੇਸ਼ ਲਗਾਹ, ਸ਼੍ਰੀ ਰੇਸ਼ਮ ਸ਼ਿਮਾਰ, ਸ਼੍ਰੀ ਬਲਜੀਤ ਫਿਲੌਰ, ਸ਼੍ਰੀ ਕਸ਼ਮੀਰ ਸਿੰਘ ਆਦਿ ਹਾਜਿਰ ਸਨ |

ਰਵਿਦਾਸੀਆ ਕੌਮ ਵੱਲੋਂ ਗਿਆਨ ਦ ਦਾ ਵਿਰੋਧ

ਧਰਮ ਬਚਾਓ ਮੋਰਚਾ ਦੇ ਪ੍ਰਧਾਨ ਨੇ ਕੀਤਾ ਸੀ "ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੀ" ਦਾ ਵਿਰੋਧ

1 ਫਰਵਰੀ(ਸੋਨੀਆ ਰਾਣੀ) 31 ਜਨਵਰੀ ਨੂੰ ਸੀਰਗੋਵਰਧਨਪੁਰ ਕਾਂਸ਼ੀ ਵਿਖੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ 633 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਰਵਿਦਾਸੀਆ ਕੌਮ ਵੱਲੋਂ ਵੱਖਰੇ ਪੰਥ, ਵੱਖਰੇ ਗ੍ਰੰਥ ਦਾ ਐਲਾਨ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਧਰਮ ਬਚਾਓ ਮੋਰਚਾ ਦੇ ਪ੍ਰਧਾਨ ਗਿਆਨ ਚੰਦ ਨੇ ਜਲੰਧਰ ਵਿੱਚ ਪ੍ਰੈਸ ਕਾਨਫੈਰੰਸ ਕਰਦਿਆਂ ਕੌਮ ਬਾਰੇ ਬਹੁਤ ਹੀ ਮੰਦਭਾਗੇ ਸ਼ਬਦ ਬੋਲੇ | ਸੂਦ ਨੇ ਕਿਹਾ ਕਿ ਰਵਿਦਾਸੀਆ ਕੇਮ ਨੇ ਵੱਖਰਾ ਗ੍ਰੰਥ ਤਿਆਰ ਕਰ ਕੇ ਚੰਗਾ ਨਹੀਂ ਕੀਤਾ ਤੇ ਅਸੀਂ ਸਮਾਜ ਬਚਾਓ ਮੋਰਚਾ ਦੇ ਹਮਾਇਤ ਵੱਖਰੇ ਗ੍ਰੰਥ ਦਾ ਵਿਰੋਧ ਕਰਦੇ ਹਾਂ | ਗਿਆਨ ਚੰਦ ਦੇ ਬਿਆਨਾ ਦਾ ਤਿੱਖਾ ਵਿਰੋਧ ਕਰਦਿਆ ਬਹੁਤ ਸਾਰੀਆਂ ਰਵਿਦਾਸੀਆਂ ਜੱਥੇਬੰਦੀਆਂ ਨੇ ਡਟ ਕੇ ਸੂਦ ਵਿਰੋਧ ਕੀਤਾ ਅਤੇਜਮ ਕੇ ਨਾਅਰੇਬਾਜੀ ਕੀਤੀ |ਜਿਸ ਕਾਰਨ ਗਿਆਨ ਚੰਦ ਤੇ ਉਸ ਦੇ ਸਾਥੀਆਂ ਨੂੰ ਕਾਫੀ ਦੇਰ ਤੱਕ ਪ੍ਰੈਸ ਹਾਲ ਵਿੱਚ ਹੀ ਰਹਿਣਾ ਪਿਆ |

ਬੇਗਮਪੁਰੇ ਦੇ ਮਾਹੀ ਦਾ ਜਨਮ ਦਿਹਾੜਾ ਪੂਰੇ ਪੰਜਾਬ ਚ' ਮਨਾਇਆ ਗਿਆ

29 ਜਨਵਰੀ(ਸੋਨੀਆ ਰਾਣੀ) ਜਲੰਧਰ- ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 633 ਪ੍ਰਕਾਸ਼ ਪੁਰਬ ਦੇ ਮੌਕੇ ਤੇ ਦੁਨੀਆ ਭਰ ਵਿੱਚ ਗੁਰਪੁਰਬ ਮਨਾਏ ਗਏ | ਇਸੇ ਤਰ੍ਹਾਂ ਦੁਆਬੇ ਦੇ ਸ਼ਹਿਰ ਜਲੰਧਰ ਵਿੱਚ ਵੀ ਸਤਿਗੁਰਾਂ ਦੇ ਜਨਮ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਹ ਵਿਸ਼ਾਲ ਸ਼ੋਭਾ ਯਾਤਰਾ ਦਾ ਆਰੰਭ ਨਕੋਦਰ ਚੌਂਕ ਤੋਂ ਹੋਇਆ ਜਿਸ ਵਿੱਚ 45 ਪਿੰਡਾ ਨੇ ਹਿੱਸਾ ਲਿਆ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਜਾਰਾਂ ਵਿੱਚੋਂ ਦੀ ਹੁੰਦੀ ਹੋਈ ਜੋਤੀ ਚੌਂਕ ਵਿੱਚ ਪੁੱਜੀ, ਜਿੱਥੇ ਸੰਗਤ ਦੀ ਗਿਣਤੀ ਹਜਾਰਾਂ ਦੇ ਹਿਸਾਬ ਨਾਲ ਪਾਈ ਗਈ | ਜਿਕਰਯੋਗ ਹੈ ਸੰਗਤ ਦੀ ਗਿਣਤੀ ਪਿਛਲੇ ਸਾਲਾਂ ਨਾਲੋ ਦੁੱਗਣੀ ਤਿੱਗਣੀ ਪਾਈ ਗਈ ਹੈ | ਸਾਰਾ ਹੀ ਜਲੰਧਰ ਸ਼ਹਿਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ |
ਫਗਵਾੜਾ-ਇਸੇ ਤਰ੍ਹਾਂ ਸਤਿਗੁਰਾਂ ਦੀ ਜਨਮ ਪੁਰਬ ਦੀ ਖੁਸ਼ੀ ਵਿੱਚ ਫਗਵਾੜਾ ਸ਼ਹਿਰ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਜੋ ਕਿ ਹਰ ਸਾਲ ਦੀ ਤਰ੍ਹਾਂ ਦੁਪਹਿਰ 12:30 ਵਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਚੱਕ ਹਕੀਮ ਤੋਂ ਸ਼ੁਰੂ ਹੋਇਆ | ਇਸ ਸ਼ੋਭਾ ਯਾਤਰਾ ਵਿੱਚ ਲਗਭਗ 30-35 ਪਿੰਡਾਂ ਨੇ ਹਿੱਸਾ ਲਿਆ | ਸ਼ੋਭਾ ਯਾਤਰਾ ਜੀ ਟੀ ਰੋਡ ਤੋਂ ਗੋਲ ਚੌਂਕ, ਫਿਰ ਲੁਧਿਆਣਾ ਰੋਡ ਤੋਂ ਹੁੰਦਾ ਹੋਇਆ ਬੰਗਾ ਰੋਡ ਤੇ ਅੰਤ ਵਿੱਚ ਗਊਸ਼ਾਲਾ ਰੋਡ ਤੋਂ ਹੁੰਦਾ ਹੋਇਆ ਵਾਪਿਸ ਪਰਤ ਆਇਆ | ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸੰਗਤ ਦੀ ਗਿਣਤੀ 65-70 ਹਜਾਰ ਦੇ ਕਰੀਬ ਮੰਨੀ ਗਈ | ਏਨਾ ਵੱਡਾ ਇਕੱਠ ਵੇਖ ਕੇ ਕੌਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ | ਪੂਰਾ ਸ਼ਹਿਰ ਸਤਿਗੁਰੂ ਰਵਿਦਾਸ ਜੀ ਅਤੇ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਦੇ ਜੈਕਾਰਿਆ ਨਾਲ ਗੂੰਜ ਰਿਹਾ ਸੀ | ਪੂਰੇ ਇਲਾਕੇ ਨੇ ਸ਼ੋਭਾ ਯਾਤਰਾ ਦਾ ਬਹੁਤ ਹੀ ਨਿੱਘੇ ਦਿਲੋਂ ਸਵਾਗਤ ਕੀਤਾ ਅਤੇ ਸੰਗਤ ਨੇ ਬੇਗਮਪੁਰਾ ਵਸਾਉਣ ਦਸ ਪ੍ਰਣ ਲਿਆ | ਅੰਤ ਵਿੱਚ ਸੰਗਤ ਦਾ ਇਕੱਠ ਵਾਪਿਸ ਆਪੋ ਆਪਣੇ ਪਿੰਡਾ ਵਿੱਚ ਜੈਕਾਰੇ ਲਾਉਂਦਾ ਹੋਇਆ ਪਰਤ ਗਿਆ | ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ |
ਲੁਧਿਆਣਾ- ਮਾਲਵੇ ਦੇ ਇਸ ਸ਼ਹਿਰ ਵਿੱਚ ਵੀ ਸਤਿਗੁਰਾਂ ਦੇ ਜਨਮ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਹਰੀਸ਼ ਰਾਇ ਟਾਡਾ ਚੀਫ ਪਾਰਲੀਮੈਂਟ ਸੈਕਟਰੀ ਵੀ ਪਹੁੰਚੇ ਹੋਏ ਸਨ | ਸ਼ੋਭਾ ਯਾਤਰਾ ਦੀ ਸ਼ੁਰੂਆਤ ਬਸਤੀ ਜੋਧੇਵਾਲ ਤੋਂ ਕੀਤੀ ਗਈ ਜਿਸ ਵਿੱਚ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਤੋਂ ਸੰਗਤ ਹੁੰਮ ਹੁੰਮਾ ਕੇ ਪਹੁੰਚੀ ਹੋਈ ਸੀ | ਸ਼ੋਭਾ ਯਾਤਰਾ ਬਸਤੀ ਜੋਧੇਵਾਲ ਤੋਂ ਹੁੰਦੀ ਹੋਈ ਮਾਧੋਪੁਰੀ ਚੌਂਕ, 3 ਡਵੀਜਨ ਘੰਟਾ ਘਰ, ਚੌੜਾ ਬਜਾਰ ਤੋਂ ਹੁੰਦਾ ਹੋਇਆ ਵਾਪਿਸ ਬਸਤੀ ਜੋਧੇਵਾਲ ਚ' ਸਮਾਪਤ ਹੋਇਆ | ਇਸ ਸ਼ੋਭਾ ਯਾਤਰਾ ਵਿੱਚ ਨਵੀਂ ਪੀੜੀ ਵਿੱਚ ਕੌਮ ਪ੍ਰਤੀ ਕਾਫੀ ਉਤਸ਼ਾਹ ਦੇਖਿਆ ਗਿਆ | ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ 80-85 ਹਜਾਰ ਲੋਕ ਪਹੁੰਚੇ ਹੋਏ ਸਨ | ਸ਼ਹਿਰ ਨਿਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ | ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ |
ਬੂਟਾ ਮੰਡੀ- ਦੁਆਬੇ ਦੇ ਇਸ ਸ਼ਹਿਰ ਵਿੱਚ ਵੀ 30 ਜਨਵਰੀ ਨੂੰ ਸਤਿਗੁਰਾਂ ਦਾ ਜਨਮ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸੇਠ ਸੱਤਪਾਲ ਮੱਲ ਨੇ ਕੌਮ ਨੂੰ ਜਾਗਰਿਤ ਹੋਣ ਲਈ ਕਿਹਾ ਤੇ ਕੌਮ ਪ੍ਰਤੀ ਸੰਘਰਸ਼ ਕਰਨ ਦੀ ਅਪੀਲ ਕੀਤੀ | ਇਸ ਮੌਕੇ ਵਿਸ਼ਾਲ ਪੰਡਾਲ ਸਜਾਏ ਗਏ ਜਿਸ ਵਿੱਚ ਲੱਖਾਂ ਦੇ ਹਿਸਾਬ ਨਾਲ ਸੰਗਤ ਨੇ ਹਾਜਰੀ ਲਗਵਾਈ | ਇਸ ਮੌਕੇ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਕਲੇਰ ਕੰਠ, ਅਮਰ ਅਰਸ਼ੀ ਅਤੇ ਲਖਵਿੰਦਰ ਲੱਕੀ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਬਾਰੇ ਰਚਨਾਵਾਂ ਗਾ ਕੇ ਸੰਗਤਾ ਨੂੰ ਨਿਹਾਲ ਕੀਤਾ | ਹਰ ਇਕ ਗਾਇਕ ਨੇ ਆਪਣੀਆਂ ਰਚਨਾਵਾਂ ਰਾਹੀਂ ਕੌਮ ਨੂੰ ਇੱਕਮੁੱਠ ਹੋ ਕੇ ਰਹਿਣ ਦਾ ਸੰਦੇਸ਼ ਦਿਤਾ ਅਤੇ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਸੰਗਤ ਨੂੰ ਪ੍ਰੇਰਿਆ | ਰਾਤ 3 ਵਜੇ ਤੱਕ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਣਗਾਨ ਚਲਦਾ ਰਿਹਾ | ਅਤੇ ਚਾਹ ਦਾ ਲੰਗਰ ਸਾਰੀ ਰਾਤ ਸੰਗਤ ਵਾਸਤੇ ਚੱਲਦਾ ਰਿਹਾ |

ਮਿਸ ਪੂਜਾ ਦੀ "ਬੇਗਮਪੁਰਾ ਵਸਾਉਣਾ" ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜੇ, ਵੀਡੀਓ ਸੀ.ਡੀ ਵੀ ਰਿਲੀਜ

ਜਲੰਧਰ 20 ਜਨਵਰੀ(ਸੋਮ) ਪ੍ਰਸਿੱਧ ਗਾਇਕਾ ਮਿਸ ਪੂਜਾ ਦੀ ਨਵੀਂ ਆਈ ਸ਼੍ਰੀ ਗੁਰੂ ਰਵਿਦਾਸ ਜੀ ਦੀ ਕੈਸੇਟ ਬੇਗਮਪੁਰਾ ਵਸਾਉਣਾ ਦੀ ਵੀਡੀਓ ਸੀ.ਡੀ ਤੇ ਡੀ.ਵੀ.ਡੀ ਅੱਜ ਟੀ-ਸੀਰੀਜ ਕੰਪਨੀ ਵੱਲੋਂ ਰਿਲੀਜ ਕਰ ਦਿੱਤੀ ਗਈ ਹੈ | ਉਕਤ ਜਾਣਕਾਰੀ ਦਿੰਦਿਆ ਕੰਪਨੀ ਦੇ ਡਵੀਜਨਲ ਮੈਨੇਜਰ ਮਨੀਸ਼ ਧੰਮੇਜਾ ਤੇ ਕੈਸੇਟ ਦੇ ਪੇਸ਼ਕਾਰ ਐਚ.ਐਸ.ਪ੍ਰੀਤ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਕੈਸੇਟ ਐਨੀ ਤੇਜੀ ਨਾਲ ਵਿਕੀ ਹੋਵੇ | ਸਰੋਤਿਆਂ ਵੱਲੋਂ ਇਸ ਕੈਸੇਟ ਤੇ ਸੀ.ਡੀ ਨੂੰ ਏਨਾ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਜਿਸ ਕੰਪਨੀ ਨੂੰ ਵੀ ਏਨੀ ਉਮੀਦ ਨਹੀਂ ਸੀ ਜਿਸ ਨਾਲ ਅੱਜ ਤੱਕ ਦੇ ਵਿਕਰੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ | ਧੰਮੇਜਾ ਨੇ ਕਿਹਾ ਕਿ ਇਸ ਕੈਸੇਟ ਨੂੰ ਪੂਰੀ ਦੁਨੀਆ ਵਿੱਚ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਕੈਸੇਟ ਤੇ ਸੀ.ਡੀ ਦੀ ਮੰਗ ਦਿਨ ਪ੍ਰਤੀ ਦਿਨ ਹੋਰ ਵੱਧਦੀ ਜਾ ਰਹੀ ਹੈ | ਇਸ ਕੈਸੇਟ ਦੀ ਜਬਰਦਸਤੀ ਸਫਲਤਾ ਲਈ ਮਿਸ ਪੂਜਾ, ਐਚ.ਐਸ ਪ੍ਰੀਤ, ਗੀਤਕਾਰ ਬਲਵਿੰਦਰ ਭੌਰਾ ਯੂ ਐਸ ਏ, ਸੰਗੀਤਕਾਰ ਜੱਸੀ ਬ੍ਰਦਰਜ ਤੇ ਵੀਡੀਓ ਨਿਰਦੇਸ਼ਕ ਬਾਬਾ ਕਮਲ ਨੇ ਸਰੋਤਿਆਂ ਦਾ ਧੰਨਵਾਦ ਕੀਤਾ |

ਧੰਨਵਾਦ ਸਹਿਤ -ਜਗ ਬਾਣੀ

ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਫਗਵਾੜੇ ਦੇ ਜਿੰਮ ਦਾ ਮਾਲਕ ਅਜੀਤ ਸਿੰਘ ਸੋਨੂੰ ਦੋਸ਼ੀ

ਫਗਵਾੜਾ19-01(ਸੋਨੀਆ ਰਾਣੀ) ਬੀਤੇ ਸ਼ਨੀਵਾਰ ਫਗਵਾੜੇ ਦੇ ਨੇੜਲੇ ਪਿੰਡ ਰਹਾਣਾ ਜੱਟਾਂ ਵਿਖੇ ਬਲਵੀਰ ਪੈਲੇਸ ਵਿੱਚ ਇੱਕ ਪਾਰਟੀ ਦੌਰਾਨ ਗੋਲੀ ਚਲਾ ਕੇ ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਸ਼੍ਰੀ ਸਤੀਸ਼ ਸੁਮਨ ਨੂੰ ਜਖਮੀ ਕੀਤਾ ਗਿਆ | ਇਸ ਪਾਰਟੀ ਵਿੱਚ ਸ਼੍ਰੀ ਸਤੀਸ਼ ਸੁਮਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਖੁਸ਼ੀ ਜਾਹਿਰ ਕਰਦਿਆ ਐਸ ਐਸ ਆਜਾਦ ਦਾ ਗੀਤ " ਰਵਿਦਾਸ ਗੁਰਾ ਨੇ ਗੁੜਤੀ ਦਿੱਤੀ ਅਣਖ ਨਾਲ ਜੀਣੇ ਦੀ , ਨਹੀਂ ਕਦਰ ਕੋਈ ਵੀ ਹੁੰਦੀ ਜੱਗ ਤੇ ਬੰਦੇ ਹੀਣੇ ਦੀ "ਲਗਵਾਇਆ | ਇਸ ਗੀਤ ਨੂੰ ਬਰਦਾਸ਼ਤ ਨਾ ਕਰਦਿਆ ਫਗਵਾੜਾ ਦੇ ਜਿਮ ਮਾਲਕ ਅਜੀਤ ਸਿੰਘ ਸੋਨੂੰ ਨੇ ਬੰਦ ਕਰਵਾ ਦਿੱਤਾ | ਨਾਲ ਹੀ ਸਤੀਸ਼ ਸੁਮਨ ਜੀ ਦੇ ਸਾਥੀਆਂ ਨੇ ਬੀਬੇ ਪੁੱਤ ਚਮਾਰਾਂ ਦੇ ਗੀਤ ਲਗਵਾ ਦਿੱਤਾ ਅਤੇ ਸੁਣਦੇ ਸਾਰ ਹੀ ਅਜੀਤ ਸਿੰਘ ਅਤੇ ਉੁਸ ਦੇ ਸਾਥੀਆਂ ਨੇ ਸ਼੍ਰੀ ਸਤੀਸ਼ ਸੁਮਨ ਜੀ ਉੁੱਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ | ਜਿਨ੍ਹਾਂ ਵਿੱਚੋਂ ਇੱਕ ਗੋਲੀ ਸ਼੍ਰੀ ਸਤੀਸ਼ ਸੁਮਨ ਜੀ ਵੱਲ ਚਲਾਈ ਗਈ |

ਉਸੇ ਸਮੇਂ ਹੀ ਸ਼੍ਰੀ ਸਤੀਸ਼ ਸੁਮਨ ਜੀ ਦੇ ਭਰਾ ਸ਼੍ਰੀ ਅਮਰੀਕ ਲਾਲ ਜੀ ਦੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਅਜੀਤ ਸਿੰਘ ਨੇ ਧਮਕਾਉਂਦੇ ਹੋਏ ਕਿਹਾ ਕਿ ਤੁਸੀਂ ਜਿਆਦਾ ਬੱਲਾਂ ਵਾਲਿਆਂ ਦੇ ਸੇਵਕ ਬਣੇ ਫਿਰਦੇ ਹੋ, ਅੱਜ ਨਹੀਂ ਤੇ ਕੱਲ ਤੁਹਾਨੂੰ ਦੇਖ ਲਵਾਗੇਂ | ਇਨ੍ਹਾਂ ਕਹਿੰਦੇ ਹੋਏ ਦੋਸ਼ੀ ਮੌਕੇ ਤੋਂ ਡਰਦੇ ਫਰਾਰ ਹੋ ਗਏ | ਪਰ ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਧਾਰਾ 275459,255459,341,120B ਅਧੀਨ ਪਰਚਾ ਦਰਜਾ ਕਰ ਕੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰਦਿਆ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ |

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ

ਵਿਚੈਂਸਾ-6 ਦਸੰਬਰ(ਮਨੀ ਚੌਹਾਨ) ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ | ਜਿਸ ਵਿੱਚ ਇਟਲੀ ਦੇ ਕੋਨੇ-ਕੋਨੇ ਤੋਂ ਸੰਗਤਾ ਹੁੰਮ ਹੁੰਮਾ ਕੇ ਪਹੁੰਚੀਆਂ | ਸਵੇਰ ਤੋਂ ਹੀ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅਮ੍ਰਿਤਮਈ ਬਾਣੀ ਦੇ ਪਾਠ ਕੀਤੇ ਗਏ | ਪਾਠ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ | ਸਟੇਜ ਸਕੱਤਰ ਬੱਬੂ ਜੀ ਨੇ ਸਮੂਹ ਸੰਗਤ ਨੂੰ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਤੇ ਪਹੁੰਚਣ ਤੇ ਕੋਟਿ-ਕੋਟਿ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਸੰਗਤਾਂ ਨੂੰ ਵੱਧ-ਚੜ ਕੇ ਅੱਗੇ ਆਉਣ ਲਈ ਕਿਹਾ | ਉਪਰੰਤ ਗੁਰੂ ਘਰ ਦੇ ਕੀਰਤਨੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਇੱਕ ਕਵਿਤਾ ਬਾਬਾ ਸਾਹਿਬ ਬਾਰੇ ਸੰਗਤਾ ਨੂੰ ਸੁਣਾ ਕੇ ਨਿਹਾਲ ਕੀਤਾ | ਬੱਬੂ ਜੀ ਨੇ ਵੀ ਇਕ ਗੀਤ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਉੁੱਤੇ ਮੁੱਖ ਮਹਿਮਾਨ ਵੱਜੋਂ ਡਾ. ਸਰਵਣ ਰਾਮ ਖੇੜਾ ਰੋਮ ਤੋਂ ਅਤੇ ਪ੍ਰਸ਼ੋਤਮ ਢੱਡਾ ਜੀ ਪਹੁੰਚੇ ਸਨ | ਜਿਨ੍ਹਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਸੱਚੇ ਸੁੱਚੇ ਮਿਸ਼ਨ ਦੇ ਉੱਤੇ ਖੜ ਕੇ ਬੇਗਮਪੁਰੇ ਦਾ ਅਸਲੀ ਰਸਤਾ ਅਪਨਾਉਣ ਲਈ ਕਿਹਾ | ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦੇ ਕੀਰਤਨੀ ਜੱਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਬਾਅਦ ਇਟਲੀ ਦੀ ਨਵੀਂ ਬਣੀ ਸੁਪਰੀਮੋ ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਇਟਲੀ ਦੇ ਪ੍ਰਧਾਨ ਸਾਹਿਬ ਸ਼੍ਰੀ ਬਲਦੇਵ ਚੁੰਬਰ ਜੀ ਨੇ ਸੰਗਤਾਂ ਨੂੰ ਸੁਪਰੀਮੋ ਬਾਰੇ ਜਾਣੂ ਕਰਵਾਇਆ | ਇਸ ਤੋਂ ਉੁਪਰੰਤ ਬਾਕੀ ਬੁਲਾਰਿਆਂ ਨੇ ਵੀ ਆਪੋ ਆਪਣੇ ਵਿਚਾਰ ਦਿੱਤੇ | ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਬੁਲਾਰਿਆ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ |

ਦਲਿਤਾਂ ਨੇ ਕਰੋ ਜਾਂ ਮਰੋ ਦੀ ਰਣਨੀਤੀ ਤਿਆਰ ਕੀਤੀ
ਦਲਿਤ ਅਤਿਆਚਾਰ ਰੋਕਣ ਲਈ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨਾਲ ਦੋ ਟੁੱਕ ਗੱਲ ਕਰਨ ਨੂੰ ਤਰਜੀਹ
dsc00162.jpgਬਠਿੰਡਾ : ਸਤਪਾਲ ਸਿਵਿਆਂ : ਹੁਣ ਦਲਿਤ ਕਰੋ ਜਾਂ ਮਰੋ ਦੀ ਸਥਿਤੀ ਵਿਚ ਆ ਖੜੇ ਹੋ ਗਏ ਹਨ ਜਿਸ ਤਹਿਤ ਇਥੇ ਹੋਈ ਮੀਟਿੰਗ ਵਿਚ ਦਲਿਤ ਜਥੇਬੰਦੀਆਂ ਨੇ ਹੁਣ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨਾਲ ਸਿੱਧੇ ਰੂਪ ਵਿਚ ਵਿਚਾਰ ਵਟਾਂਦਰਾਂ ਕਰਕੇ ਮਸਲਿਆਂ ਦਾ ਹੱਲ ਨਾ ਕਰਨ ਦੀ ਸੂਰਤ ਵਿਚ ਟਕਰਾਅ ਕਰਨ ਦਾ ਫੈਸਲਾ ਕੀਤਾ ਹੈ। ਬਠਿੰਡਾ ਵਿਚ ਹੋਈ ਮੀਟਿੰਗ ਦੌਰਾਨ ਕਈ ਮਸਲੇ ਵਿਚਾਰੇ ਗਏ ਜਿਨਾਂ ਵਿਚ ਕਿ ਇਹ ਮਸਲਾ ਅਹਿਮ ਤੌਰ ਤੇ ਵਿਚਾਰਿਆ ਗਿਆ ਕਿ ਜਥੇਦਾਰ ਸ੍ਰੀ ਦਮਾਦਮਾ ਸਹਿਬ ਸ੍ਰੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਗਰੂਰ ਦੇ ਇਕ ਮਜਹਬੀ ਸਿੰਘ ਨੂੰ ਕਿਹਾ ਕਿ ਉਹ ਜ਼ਮੀਨਾਂ ਵੱਲ ਨਾ ਨਿਗਾਹ ਨਾ ਰੱਖਣ ਉਹ ਤਾਂ ਸਿਰਫ ਨੌਕਰੀਆਂ ਵੱਲ ਹੀ ਧਿਆਨ ਦੇਣ, 'ਚੁੜੇ ਚਮਾਰਾਂ' ਨੂੰ ਤਾਂ ਨੌਕਰੀਆਂ ਹੀ ਬਹੁਤ ਹਨ ਇਹ ਵਿਚਾਰ ਸ. ਨੰਦਗੜ ਨੇ ਉਦੋਂ ਆਖੇ ਜਦੋਂ ਉਨਾਂ ਨੂੰ ਮਿਲਣ ਲਈ ਸੰਗਰੂਰ ਦੇ ਪਿੰਡ ਅਕਾਲਗੜ੍ਹ ਦਾ ਪਰਮ ਪੰਮਾ ਗਿਆ ਸੀ ਜਿਨਾਂ ਦੇ ਗੁਰੂਦੁਆਰੇ ਤੇ ਐਸ ਜੀ ਪੀ ਸੀ ਨੇ ਕਬਜਾ ਕਰਨ ਦੀ ਕੋਸਿਸ ਕੀਤੀ ਹੋਈ ਹੈ, ਇਸ ਬਾਬਤ ਬੇਸਕ ਜਦੋਂ ਜਥੇ. ਨੰਦਗੜ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ। ਪਰ ਇਥੇ ਦਲਿਤ ਜਥੇਬੰਦੀਆਂ ਵਲੋਂ ਮਤਾ ਪਾਇਆ ਗਿਆ ਕਿ 15 ਨਵੰਬਰ ਨੂੰ ਅਮ੍ਰਿਤਸਰ ਵਿਚ ਹੋ ਰਹੀ ਜਥੇਦਾਰਾਂ ਦੀ ਮੀਟਿੰਗ ਵਿਚ ਜਾਕੇ ਇਹ ਮਸਲਾ ਰੱਖਿਆ ਜਾਵੇ ਉਸ ਤੋਂ ਬਾਦ ਜੇਕਰ ਕੋਈ ਫੈਸਲਾ ਨਾ ਹੋਇਆ ਤਾਂ ਉਸ ਸਬੰਧੀ ਅਗਲੀ ਕਾਰਵਾਈ ਸੰਘਰਸੀ ਰੂਪ ਵਿਚ ਹੀ ਅਰੰਭੀ ਜਾਵੇ। ਕਿਉਕਿ ਪਰਮ ਪੰਮਾਂ ਕੇਸ ਵੀ ਮਾਨਯੋਗ ਅਦਾਲਤ ਵਿਚੋਂ ਜਿੱਤ ਗਿਆ ਹੈ ਤਾਂ ਵੀ ਉਹਨਾਂ ਦੇ ਗੁਰੂਦੁਆਰੇ ਤੋਂ ਕਬਜਾ ਨਹੀ ਛਡਿਆ ਜਾ ਰਿਹਾ।
ਇਥੇ ਇਹ ਮਾਮਲਾ ਵੀ ਵਿਚਾਰਿਆ ਗਿਆ ਕਿ ਪਿੰਡਾ ਬੱਗਾ ਜ਼ਿਲਾ ਸੰਗਰੂਰ ਵਿਚ ਹੀ ਇਕ ਜੱਟ ਨੇ ਸੀਰੀ ਹਰਬੰਸ ਸਿੰਘ ਦਾ ਕਤਲ ਕਰ ਦਿਤਾ ਸੀ ਉਸ ਦਾ ਬਾਪ ਪਿਛਲੇ 7 ਮਹੀਨਿਆਂ ਤੋਂ ਇਨਸਾਫ ਲਈ ਬੈਠਾ ਹੈ ਉਸ ਨੂੰ ਅਜੇ ਤਕ ਵੀ ਕੋਈ ਇਨਸਾਫ ਨਹੀ ਮਿਲਿਆ ਦਲਿਤ ਅਤਿਅਚਾਰ ਰੋਕੂ ਐਕਸਨ ਕਮੇਟੀ ਨੇ ਇਹ ਫੈਸਲਾ ਕੀਤਾ ਕਿ 25 ਨਵੰਬਰ ਨੂੰ ਇਸ ਮਾਮਲੇ ਸਬੰਧੀ ਕਾਰਵਾਈ ਅਰੰਭਦੇ ਹੋਏ ਉਥੇ ਸੰਘਰਸ ਜਾਰੀ ਕੀਤਾ ਜਾਵੇ, ਇਸ ਤੋਂ ਇਲਾਵਾ ਇਥੇ ਹੀ ਇਹ ਵੀ ਵਿਚਾਰਿਆ ਗਿਆ ਕਿ ਖੁਡਾਲ ਕਲਾਂ ਦੇ ਸਾਧ ਵਲੋਂ ਤਾਂ ਹੀ ਮਾਫੀ ਮੰਗੀ ਗਈ ਹੈ ਜੇਕਰ ਅਸੀਂ ਸਾਰੇ ਹੀ ਇਕੱਤਰ ਹੋ ਸਕੇ ਹਾਂ ਉਨਾਂ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਦਲਿਤਾਂ ਨੂੰ ਹੁਣ ਇਕੱਤਰ ਹੋਣ ਦੀ ਲੋੜ ਹੈ ਤਾਂ ਹੀ ਪੰਜਾਬ ਸਰਕਾਰ, ਸਮਾਜਿਕ ਤੌਰ ਤੇ ਹੋ ਰਹੇ ਜੁਲਮਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੇਂ ਇਥੇ ਲੋਕ ਜਨ ਸਕਤੀ ਪਾਰਟੀ ਦੇ ਪ੍ਰਧਾਲ ਕਿਰਨਜੀਤ ਸਿੰਘ ਗਹਿਰੀ, ਦਲਿਤਾ ਅਤਿਆਚਾਰ ਰੋਕੂ ਐਕਸ਼ਨ ਕਮੇਟੀ ਦੇ ਜ਼ਿਲਾ ਪ੍ਰਧਾਨ ਰਾਮ ਕਿਸ਼ਨ ਮਾਨਸਾ, ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰ ਵਾਲ, ਸੁਖਦੇਵ ਖਾਨ ਮੁਸਲਿਮ ਫਰੰਟ, ਸੁਖਦੇਵ ਸਿੰਘ ਸਵਰਨਕਾਰ ਫਰੰਟ ਬਠਿੰਡਾ, ਪਿਆਰਾ ਸਿੰਘ ਪਛੜਾ ਵਰਗ, ਜੁਗਰਾਜ ਸਿੰਘ ਵੀ ਸ਼ਾਮਲ ਹੋਏ
ਸੂਚਨਾਂ : ਇਸ ਸਮੇਂ ਇੰਡੋ ਪੰਜਾਬ ਦੇ ਜ਼ਿਲਾ ਇਨਚਾਰਜ ਇਸ ਪੱਤਰਕਾਰ ਨੇ ਇੰਡੋ ਪੰਜਾਬ ਬਾਰੇ ਸਾਰਿਆਂ ਨੂੰ ਦਸਿਆ ਤੇ ਇੰਡੋਪੰਜਾਬ ਨੂੰ ਪਰਭੂਰ ਸਮਰਥਨ ਦੇਣ ਦਾ ਸਾਰੀਆਂ ਜਥੇਬੰਦੀਆਂ ਨੇ ਇਕਰਾਰ ਕੀਤਾ। : ਸੰਪਾਦਕ

ਧੰਨਵਾਦ ਸਹਿਤ ਇੰਡੋ ਪੰਜਾਬਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ

ਦਾ ਜੋਤਿ ਜੋਤ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ

ਬੈਰਗਾਮੋ-08/11/2009-ਮਨੀ ਚੌਹਾਨ- ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦੀ ਪ੍ਰ੍ਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਜਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋਤਿ ਜੋਤ ਪੁਰਬ ਦੂਜੀ ਵਾਰ ਬੜੀ ਹੀ ਸ਼ਰਧਾ ਪੂਰਵਕ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਿੱਚ ਮਨਾਇਆ ਗਿਆ | ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅਮ੍ਰਿਤਮਈ ਬਾਣੀ ਦੇ ਪਾਠ ਕੀਤੇ ਗਏ | ਉਪਰੰਤ ਗੁਰੂ ਘਰ ਦੇ ਸਟੇਜ ਸਕੱਤਰ ਸ਼੍ਰੀ ਚਮਨ ਲਾਲ ਜੀ ਨੇ ਸਟੇਜ ਦੀ ਕਾਰਜਕਾਰੀ ਬਾਖੂਬੀ ਨਿਭਾਈ ਅਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਬਾਅਦ ਵਿੱਚ ਗੁਰੂ ਘਰ ਦੇ ਕੀਰਤਨੀ ਜੱਥੇ ਵੋਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਤੋਂ ਬਾਅਦ ਗੁਰੂ ਘਰ ਦੇ ਪ੍ਰਧਾਨ ਸ਼੍ਰੀ ਸ਼ਸ਼ੀ ਕਪੂਰ ਜੀ ਨੇ ਦੂਰ ਨੇੜਿਉਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਤਿਗੁਰਾਂ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦਾ ਸੰਗਤਾਂ ਨਾਲ ਵਾਅਦਾ ਕੀਤਾ | ਉਪਰੰਤ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ | ਗੁਰੂ ਕੇ ਅਤੁੱਟ ਲੰਗਰ ਵੀ ਸੰਗਤ ਚ ਵਰਤਾਇਆ ਗਿਆ |

Tuesday, March 9, 2010

Sunday, March 7, 2010

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages