MY HOME

MY HOME
http://gururavidasjigreece.blogspot.com/

HOME

Blog Archive

Tuesday, March 23, 2010

ਦਲਿਤਾਂ ਨੇ ਕਰੋ ਜਾਂ ਮਰੋ ਦੀ ਰਣਨੀਤੀ ਤਿਆਰ ਕੀਤੀ
ਦਲਿਤ ਅਤਿਆਚਾਰ ਰੋਕਣ ਲਈ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨਾਲ ਦੋ ਟੁੱਕ ਗੱਲ ਕਰਨ ਨੂੰ ਤਰਜੀਹ
dsc00162.jpgਬਠਿੰਡਾ : ਸਤਪਾਲ ਸਿਵਿਆਂ : ਹੁਣ ਦਲਿਤ ਕਰੋ ਜਾਂ ਮਰੋ ਦੀ ਸਥਿਤੀ ਵਿਚ ਆ ਖੜੇ ਹੋ ਗਏ ਹਨ ਜਿਸ ਤਹਿਤ ਇਥੇ ਹੋਈ ਮੀਟਿੰਗ ਵਿਚ ਦਲਿਤ ਜਥੇਬੰਦੀਆਂ ਨੇ ਹੁਣ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨਾਲ ਸਿੱਧੇ ਰੂਪ ਵਿਚ ਵਿਚਾਰ ਵਟਾਂਦਰਾਂ ਕਰਕੇ ਮਸਲਿਆਂ ਦਾ ਹੱਲ ਨਾ ਕਰਨ ਦੀ ਸੂਰਤ ਵਿਚ ਟਕਰਾਅ ਕਰਨ ਦਾ ਫੈਸਲਾ ਕੀਤਾ ਹੈ। ਬਠਿੰਡਾ ਵਿਚ ਹੋਈ ਮੀਟਿੰਗ ਦੌਰਾਨ ਕਈ ਮਸਲੇ ਵਿਚਾਰੇ ਗਏ ਜਿਨਾਂ ਵਿਚ ਕਿ ਇਹ ਮਸਲਾ ਅਹਿਮ ਤੌਰ ਤੇ ਵਿਚਾਰਿਆ ਗਿਆ ਕਿ ਜਥੇਦਾਰ ਸ੍ਰੀ ਦਮਾਦਮਾ ਸਹਿਬ ਸ੍ਰੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਗਰੂਰ ਦੇ ਇਕ ਮਜਹਬੀ ਸਿੰਘ ਨੂੰ ਕਿਹਾ ਕਿ ਉਹ ਜ਼ਮੀਨਾਂ ਵੱਲ ਨਾ ਨਿਗਾਹ ਨਾ ਰੱਖਣ ਉਹ ਤਾਂ ਸਿਰਫ ਨੌਕਰੀਆਂ ਵੱਲ ਹੀ ਧਿਆਨ ਦੇਣ, 'ਚੁੜੇ ਚਮਾਰਾਂ' ਨੂੰ ਤਾਂ ਨੌਕਰੀਆਂ ਹੀ ਬਹੁਤ ਹਨ ਇਹ ਵਿਚਾਰ ਸ. ਨੰਦਗੜ ਨੇ ਉਦੋਂ ਆਖੇ ਜਦੋਂ ਉਨਾਂ ਨੂੰ ਮਿਲਣ ਲਈ ਸੰਗਰੂਰ ਦੇ ਪਿੰਡ ਅਕਾਲਗੜ੍ਹ ਦਾ ਪਰਮ ਪੰਮਾ ਗਿਆ ਸੀ ਜਿਨਾਂ ਦੇ ਗੁਰੂਦੁਆਰੇ ਤੇ ਐਸ ਜੀ ਪੀ ਸੀ ਨੇ ਕਬਜਾ ਕਰਨ ਦੀ ਕੋਸਿਸ ਕੀਤੀ ਹੋਈ ਹੈ, ਇਸ ਬਾਬਤ ਬੇਸਕ ਜਦੋਂ ਜਥੇ. ਨੰਦਗੜ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ। ਪਰ ਇਥੇ ਦਲਿਤ ਜਥੇਬੰਦੀਆਂ ਵਲੋਂ ਮਤਾ ਪਾਇਆ ਗਿਆ ਕਿ 15 ਨਵੰਬਰ ਨੂੰ ਅਮ੍ਰਿਤਸਰ ਵਿਚ ਹੋ ਰਹੀ ਜਥੇਦਾਰਾਂ ਦੀ ਮੀਟਿੰਗ ਵਿਚ ਜਾਕੇ ਇਹ ਮਸਲਾ ਰੱਖਿਆ ਜਾਵੇ ਉਸ ਤੋਂ ਬਾਦ ਜੇਕਰ ਕੋਈ ਫੈਸਲਾ ਨਾ ਹੋਇਆ ਤਾਂ ਉਸ ਸਬੰਧੀ ਅਗਲੀ ਕਾਰਵਾਈ ਸੰਘਰਸੀ ਰੂਪ ਵਿਚ ਹੀ ਅਰੰਭੀ ਜਾਵੇ। ਕਿਉਕਿ ਪਰਮ ਪੰਮਾਂ ਕੇਸ ਵੀ ਮਾਨਯੋਗ ਅਦਾਲਤ ਵਿਚੋਂ ਜਿੱਤ ਗਿਆ ਹੈ ਤਾਂ ਵੀ ਉਹਨਾਂ ਦੇ ਗੁਰੂਦੁਆਰੇ ਤੋਂ ਕਬਜਾ ਨਹੀ ਛਡਿਆ ਜਾ ਰਿਹਾ।
ਇਥੇ ਇਹ ਮਾਮਲਾ ਵੀ ਵਿਚਾਰਿਆ ਗਿਆ ਕਿ ਪਿੰਡਾ ਬੱਗਾ ਜ਼ਿਲਾ ਸੰਗਰੂਰ ਵਿਚ ਹੀ ਇਕ ਜੱਟ ਨੇ ਸੀਰੀ ਹਰਬੰਸ ਸਿੰਘ ਦਾ ਕਤਲ ਕਰ ਦਿਤਾ ਸੀ ਉਸ ਦਾ ਬਾਪ ਪਿਛਲੇ 7 ਮਹੀਨਿਆਂ ਤੋਂ ਇਨਸਾਫ ਲਈ ਬੈਠਾ ਹੈ ਉਸ ਨੂੰ ਅਜੇ ਤਕ ਵੀ ਕੋਈ ਇਨਸਾਫ ਨਹੀ ਮਿਲਿਆ ਦਲਿਤ ਅਤਿਅਚਾਰ ਰੋਕੂ ਐਕਸਨ ਕਮੇਟੀ ਨੇ ਇਹ ਫੈਸਲਾ ਕੀਤਾ ਕਿ 25 ਨਵੰਬਰ ਨੂੰ ਇਸ ਮਾਮਲੇ ਸਬੰਧੀ ਕਾਰਵਾਈ ਅਰੰਭਦੇ ਹੋਏ ਉਥੇ ਸੰਘਰਸ ਜਾਰੀ ਕੀਤਾ ਜਾਵੇ, ਇਸ ਤੋਂ ਇਲਾਵਾ ਇਥੇ ਹੀ ਇਹ ਵੀ ਵਿਚਾਰਿਆ ਗਿਆ ਕਿ ਖੁਡਾਲ ਕਲਾਂ ਦੇ ਸਾਧ ਵਲੋਂ ਤਾਂ ਹੀ ਮਾਫੀ ਮੰਗੀ ਗਈ ਹੈ ਜੇਕਰ ਅਸੀਂ ਸਾਰੇ ਹੀ ਇਕੱਤਰ ਹੋ ਸਕੇ ਹਾਂ ਉਨਾਂ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਦਲਿਤਾਂ ਨੂੰ ਹੁਣ ਇਕੱਤਰ ਹੋਣ ਦੀ ਲੋੜ ਹੈ ਤਾਂ ਹੀ ਪੰਜਾਬ ਸਰਕਾਰ, ਸਮਾਜਿਕ ਤੌਰ ਤੇ ਹੋ ਰਹੇ ਜੁਲਮਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੇਂ ਇਥੇ ਲੋਕ ਜਨ ਸਕਤੀ ਪਾਰਟੀ ਦੇ ਪ੍ਰਧਾਲ ਕਿਰਨਜੀਤ ਸਿੰਘ ਗਹਿਰੀ, ਦਲਿਤਾ ਅਤਿਆਚਾਰ ਰੋਕੂ ਐਕਸ਼ਨ ਕਮੇਟੀ ਦੇ ਜ਼ਿਲਾ ਪ੍ਰਧਾਨ ਰਾਮ ਕਿਸ਼ਨ ਮਾਨਸਾ, ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰ ਵਾਲ, ਸੁਖਦੇਵ ਖਾਨ ਮੁਸਲਿਮ ਫਰੰਟ, ਸੁਖਦੇਵ ਸਿੰਘ ਸਵਰਨਕਾਰ ਫਰੰਟ ਬਠਿੰਡਾ, ਪਿਆਰਾ ਸਿੰਘ ਪਛੜਾ ਵਰਗ, ਜੁਗਰਾਜ ਸਿੰਘ ਵੀ ਸ਼ਾਮਲ ਹੋਏ
ਸੂਚਨਾਂ : ਇਸ ਸਮੇਂ ਇੰਡੋ ਪੰਜਾਬ ਦੇ ਜ਼ਿਲਾ ਇਨਚਾਰਜ ਇਸ ਪੱਤਰਕਾਰ ਨੇ ਇੰਡੋ ਪੰਜਾਬ ਬਾਰੇ ਸਾਰਿਆਂ ਨੂੰ ਦਸਿਆ ਤੇ ਇੰਡੋਪੰਜਾਬ ਨੂੰ ਪਰਭੂਰ ਸਮਰਥਨ ਦੇਣ ਦਾ ਸਾਰੀਆਂ ਜਥੇਬੰਦੀਆਂ ਨੇ ਇਕਰਾਰ ਕੀਤਾ। : ਸੰਪਾਦਕ

ਧੰਨਵਾਦ ਸਹਿਤ ਇੰਡੋ ਪੰਜਾਬ

No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages