MY HOME

MY HOME
http://gururavidasjigreece.blogspot.com/

HOME

Blog Archive

Tuesday, March 23, 2010

ਗਰੀਸ ਵਾਸੀਆਂ ਨੇ ਕੀਤਾ ਸ਼ਰਧਾ ਨਾਲ "ਅਮ੍ਰਿਤ ਬਾਣੀ" ਦਾ ਪ੍ਰਕਾਸ਼


ਗਰੀਸ 07 ਮਾਰਚ(ਰੋਹਿਤ ਕੁਮਾਰ) ਸ਼੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ (ਐਥਨਸ)ਵਿਖੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦਾ ਪ੍ਰਕਾਸ਼ ਬੜੀ ਹੀ ਸ਼ਰਧਾ ਅਤ ਧੁੰਮ-ਧਾਮ ਨਾਲ ਕੀਤਾ ਗਿਆ | "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪਵਿੱਤਰ ਸਰੂਪ ਨੂੰ ਗੁਰੂ ਘਰ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਜੀ ਦੇ ਘਰ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਗੁਰੂ ਘਰ ਲਿਆਂਦਾ ਗਿਆ | ਸ਼ੋਭਾ ਯਾਤਰਾ ਵਿੱਚ ਹਜਾਰਾਂ ਸੰਗਤਾਂ ਕਰੋਪੀ, ਪਸਗਨਾ, ਸਕਾਲਾ, ਓਰੋਪੁ,ਸੀਮਾਤਾਰੀ, ਅਤੇ ਗਰੀਸ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਸਨ | ਸਾਰਾ ਸ਼ਹਿਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜੈ ਜੈਕਾਰ ਨਾਲ ਗੂੰਜ ਰਿਹਾ ਸੀ | ਗੁਰੂ ਘਰ ਪਹੁੰਚਣ ਤੇ ""ਅਮ੍ਰਿਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਸ਼੍ਰੀ ਗੁਰਨਾਮ ਸਿੰਘ ਜੀ ਨੇ ਪਹੁੰਚੀਆਂ ਸੰਗਤਾਂ ਦਾ ਸਵਾਗਤ ਕੀਤਾ ਅਤੇ ਗੁਰਧਿਆਨ ਜੀ ਨੇ ਸ਼ਬਦ "ਬੋਲ ਸੰਗਤੇ ਜੈਕਾਰਾ ਕਾਂਸ਼ੀ ਵਾਲੇ ਦਾ" ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਅਰੁਨ ਕੁਮਾਰ ਜੀ ਕੌਮ ਦੇ ਮਹਾਨ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਸ਼ਬਦ "ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ" ਦਾ ਗਾਇਨ ਕਰਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ | ਉਪਰੰਤ ਭਜਨ ਲਾਲ ਸੀਮਾਤਾਰੀ, ਰਾਏ ਐਂਡ ਰੱਤੀ ਬ੍ਰਦਰਜ਼, ਸ਼ਿੰਦਾ ਰਾਣੀਪੁਰੀਆ, ਕਰਨੈਲ ਰੱਤੂ, ਜਸਪਾਲ ਬਾਲੀ, ਸਰੋਜ ਰਾਣੀ, ਜਸਵਿੰਦਰ ਕਰੋਪੀ, ਪਰਮਜੀਤ ਬੰਗੜ ਪਸਾਗਨਾ ਜੀ ਨੇ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਉਪਮਾ ਵਿੱਚ ਸ਼ਬਦ ਗਾਇਨ ਕੀਤੇ | ਬਾਅਦ ਵਿੱਚ ਗੁਰਨਾਮ ਸਿੰਘ ਕਰੋਪੀ, ਗੁਰਦੀਪ ਸਿੰਘ ਤਵਰੋਸ, ਸੁਖਵਿੰਦਰ ਬਗਲਾ, ਕੁਲਵਿੰਦਰ ਪਸਗਨਾ, ਮਲਕੀਤ ਝੱਲੀ(ਸੰਪਾਦਕ ਇਡੋਂ ਯੂਰਪੀਅਨ ਟਾਇਮਜ਼) ਧਰਮਪਾਲ ਰੱਤੂ, ਰੂਪ ਲਾਲ(ਪ੍ਰਧਾਨ ਡਾ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਗਰੀਸ) ਨੇ ਆਪਣੇ ਵਿਚਾਰ ਪੇਸ਼ ਕੀਤੇ | ਸਟੇਜ ਸਕੱਤਰ ਸ਼੍ਰੀ ਬਿੱਟੂ ਜੰਡਿਆਲਾ ਜੀ ਨੇ ਸਟੇਜ ਦੀ ਕਾਰਜਕਰਤਾ ਬਾਖੂਬੀ ਨਿਭਾਈ | ਹਰ ਸਾਲ ਦੀ ਤਰ੍ਹਾਂ ਮੂਵੀ ਦੀ ਸੇਵਾ ਰਾਏ ਸਟੂਡਿਓ ਮੋਰੋਂ ਵਾਲਿਆਂ ਨੇ ਕੀਤੀ | ਅੰਤ ਵਿੱਚ ਗੁਰੂ ਘਰ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਸੋਡੀ ਜੀ ਨੇ ਪਹੁੰਚੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਅਤੇ "ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪ੍ਰਕਾਸ਼ ਕਰਨ ਦੀਆਂ ਸਾਰੀ ਸੰਗਤ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |

No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ





amarjit mall at guru ravidass bhawan birmingham uk














new news 2010

new news 2010























Pages