MY HOME

MY HOME
http://gururavidasjigreece.blogspot.com/

HOME

Blog Archive

Tuesday, March 23, 2010

ਸੰਤ ਰਾਮਾਨੰਦ ਜੀ ਚੇਤਨਾ ਮਾਰਚ ਤੇ ਪਹੁੰਚੀਆਂ ਹਜਾਰਾਂ ਸੰਗਤਾਂ

14 ਮਾਰਚ ਫਗਵਾੜਾ(ਸੋਨੀਆ ਰਾਣੀ) ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ "ਸੰਤ ਰਾਮਾਨੰਦ ਜੀ" ਚੇਤਨਾ ਮਾਰਚ "ਗੁਰੂ ਰਵਿਦਾਸ ਫੋਰਸ ਪੰਜਾਬ ਵੱਲੋਂ ਫਗਵਾੜਾ ਤੋਂ ਖੁਰਾਲਗੜ੍ਹ ਤੱਕ ਲਿਜਾਇਆ ਗਿਆ | ਸਵੇਰੇ 10 ਵਜੇ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ਾਂ ਨੇ ਚੇਤਨਾ ਮਾਰਚ ਦੀ ਆਰੰਭਤਾ ਲਈ ਅਰਦਾਸ ਕੀਤੀ ਅਤੇ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ "ਹਰਿ" ਦੇ ਕੌਮੀ ਨਿਸ਼ਾਨ ਸਾਹਿਬ ਦਿਖਾ ਕੇ ਚੇਤਨਾ ਮਾਰਚ ਰਵਾਨਾ ਕੀਤਾ | ਇਹ ਚੇਤਨਾ ਮਾਰਚ ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਡਾ ਸਤੀਸ਼ ਸੁਮਨ ਜੀ ਅਤੇ ਸਾਰੇ ਹੀ ਟੀਮ ਦੀ ਅਗਵਾਈ ਵਿੱਚ ਚੱਲਿਆ | ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚੋਂ ਸਤਿਗਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਜ ਆ ਰਹੀ ਸੀ | ਸੰਗਤ ਵਿੱਚ ਚੇਤਨਾ ਮਾਰਚ ਦੀ ਖੁਸ਼ੀ ਵੇਖ ਕੇ ਇੰਝ ਲਗਦਾ ਸੀ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਆਪ ਇਸ ਚੇਤਨਾ ਮਾਰਚ ਵਿੱਚ ਆਏ ਹਨ | ਜਗ੍ਹਾ-ਜਗ੍ਹਾ ਤੇ ਸੰਤ ਵਾਸਤੇ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਸੀ | ਸੰਗਤ ਚੇਤਨਾ ਮਾਰਚ ਉੱਪਰ ਫੁੱਲਾਂ ਦੀ ਵਰਖਾ ਕਰ ਰਹੀ ਸੀ | ਭਾਰੀ ਇਕੱਠ ਅਤੇ ਸੰਗਤ ਦੀ ਸ਼ਰਧਾ ਤੋਂ ਪ੍ਰਤੀਤ ਹੁੰਦਾ ਸੀ ਕਿ ਹੁਣ ਬੇਗਮਪੁਰਾ ਵਸਾਉਣ ਦਾ ਦਿਨ ਕੋਈ ਦੂਰ ਨਹੀਂ ਝਦੋਂ ਅਸੀਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸੁਪਨੇ ਨੂੰ ਸਾਕਾਰ ਕਰਾਂਗੇ | ਚੇਤਨਾ ਮਾਰਚ ਫਗਵਾੜਾ ਤੋਂ ਚੱਲ ਕੇ ਬਹਿਰਾਮ ਪਹੁੰਚਿਆਂ ਜਿੱਥੇ ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਚੇਤਨਾ ਮਾਰਚ ਦਾ ਭਰਪੂਰ ਸਵਾਗਤ ਕੀਤਾ ਗਿਆ | ਉਪਰੰਤ ਸਰਹਾਲਾ ਰਾਉਣਾ ਵੱਲੋਂ ਚਾਹ ਪਕੌੜਿਆ ਦਾ ਲੰਗਰ ਸੰਗਤ ਨੂੰ ਛਕਾਇਆ ਗਿਆ | ਬਹਿਰਾਮ ਤੋਂ ਹੁੰਦਾ ਹੋਇਆ ਚੇਤਨਾ ਮਾਰਚ ਬੰਗਾ ਪਹੁੰਚਿਆ | ਬੰਗਾ ਦੀ ਸੰਗਤ ਵੱਲੋਂ ਵੀ ਬੜੀ ਸ਼ਰਧਾ ਨਾਲ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅਮ੍ਰਿਤ ਬਾਣੀ ਦੇ ਸ਼ਬਦ ਦਾ ਗੁਣਗਾਨ ਕਰਦਿਆਂ ਚੇਤਨਾ ਮਾਰਚ ਨੂੰ ਅੱਗੇ ਰਵਾਨਾ ਕੀਤਾ | ਉਪਰੰਤ ਚੇਤਨਾ ਮਾਰਚ ਬਾਕੀ ਪਿੰਡਾ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਗੜ੍ਹਸ਼ੰਕਰ ਪਹੁੰਚਿਆ ਜਿੱਥੇ ਬੈਂਡ ਵਾਜਿਆਂ ਨਾਲ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਸੰਗਤ ਨੂੰ ਅਥਾਹ ਸ਼ਰਧਾ ਪਿਆਰ ਨਾਲ ਲੰਗਰ ਛਕਾਇਆ ਗਿਆ | ਗੜ੍ਹਸ਼ੰਕਰ ਦੀ ਸੰਗਤ ਵੱਲੋਂ ਗੁਰੂ ਰਵਿਦਾਸ ਫੋਰਸ ਦੇ ਸ਼ਾਰੇ ਹੀ ਮੈਂਬਰਾਂ ਨੂੰ ਸਿਰੋਪਾਉ ਦੇ ਕਿ ਸਨਮਾਨਿਤ ਕੀਤਾ ਗਿਆ | ਚੇਤਨਾ ਮਾਰਚ ਅੱਗੇ ਵੱਧਦਾ ਹੋਇਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਵਿਖੇ ਪਹੁੰਚਿਆ | ਖੁਰਾਲਗੜ੍ਹ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤ ਦੀ ਸੁਵਿਧਾ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਸਨ | ਸੰਤ ਰਾਮਾਨੰਦ ਜੀ ਚੇਤਨਾ ਮਾਰਚ ਦਾ ਮੁੱਖ ਮਕਸਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੋੜਨਾ, ਸਤਿਗੁਰੂ ਰਵਿਦਾਸ ਗੁਰੂ ਘਰਾਂ ਵਿਖੇ ਅਮ੍ਰਿਤ ਬਾਣੀ ਦਾ ਪ੍ਰਕਾਸ਼ ਕਰਵਾਉਣਾ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਨਸ਼ੇ, ਦਾਜ, ਅਤੇ ਅਨਪੜ੍ਹਤਾ ਨੂੰ ਦੂਰ ਕਰਨਾ | ਇਸ ਮੌਕੇ ੪੫੦ ਦੇ ਕਰੀਬ ਮੋਟਸਾਈਕਲ, ੭੦-੭੫ ਗੱਡੀਆਂ ਵਿੱਚ ਸਵਾਰ ਹੋ ਕੇ ਸਿਰ ਉੱਤੇ ਹਰਿ ਦੇ ਕੌਮੀ ਨਿਸ਼ਾਨ ਸਾਹਿਬ ਦੇ ਰੁਮਾਲ ਬੰਨ ਕੇ ਅਤੇ ਹੱਥਾਂ ਵਿੱਚ ਹਰਿ ਦੇ ਨਿਸ਼ਾਨ ਸਾਹਿਬ ਫੜ ਕੇ ਹਜਾਰਾਂ ਸੰਗਤਾਂ ਨੇ ਚੇਤਨਾ ਮਾਰਚ ਦੀ ਰੋਣਕ ਨੂੰ ਵਧਾਇਆ | ਇਸ ਚੇਤਨਾ ਮਾਰਚ ਨੂੰ ਸਫਲ ਬਣਾਉਣ ਵਿੱਚ ਪ੍ਰਧਾਨ ਡਾ ਸਤੀਸ਼ ਸੁਮਨ, ਚੇਅਰਮੈਨ ਕਸ਼ਮੀਰੀ ਲਾਲ, ਵਾਇਸ ਪ੍ਰਧਾਨ ਯਸ਼ ਖਲਵਾੜਾ, ਜਨਰਲ ਸੈਕਟਰੀ ਯਸ਼ ਬਰਨਾ, ਪ੍ਰੈਸ ਸਕੱਤਰ ਰਜਿੰਦਰ ਕਲੇਰ, ਕੈਸ਼ੀਅਰ ਸੰਤੋਖ ਲਾਲ, ਜਿਲ੍ਹਾ ਪ੍ਰਧਾਨ ਸੋਨੀਆ ਰਾਣੀ, ਜਿਲ੍ਹਾ ਜਨਰਲ ਸੈਕਟਰੀ ਮਨਜੀਤ ਮਹਿਮੀ, ਸ਼ਹਿਰੀ ਪ੍ਰਧਾਨ ਪੰਕਜ ਬੰਗਾ, ਸੀਨੀਅਰ ਵਾਇਸ ਪ੍ਰਧਾਨ ਸ਼ਿੰਦਰ ਪਾਲ, ਜਨਰਲ ਸੈਕਟਰੀ ਸੁਰਿੰਦਰ ਕੁਮਾਰ, ਜੁਆਇੰਟ ਸੈਕਟਰੀ ਕਮਲ ਕੁਮਾਰ, ਹਰਨਾਮ ਸਿੰਘ, ਜਸਵਿੰਦਰ ਜੱਸੀ, ਕਮਲਜੀਤ ਸ਼ਾਹਕੋਟ, ਰਾਮ ਬਲਬੀਰ, ਡਾ ਵਿੱਕੀ, ਸੰਦੀਪ ਕੁਮਾਰ ਮਹਿਤਪੁਰ, ਸੰਜੀਵ ਕੁਮਾਰ ਲਾਬੜਾਂ, ਮਿੰਟੂ ਫਫਰੀਦਕੋਟ, ਦੇਵ ਨਵਾਂਸ਼ਹਿਰ, ਵਿਜੇ ਪੰਡੋਰੀ ਆਦਿ ਨੇ ਦਿਨ ਰਾਤ ਮਿਹਨਤ ਕੀਤੀ |

No comments:

Post a Comment

Followers

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ

ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ। ਧੰਨਵਾਦ ਸਹਿਤ ਇੰਡੋ ਪੰਜਾਬ

amarjit mall at guru ravidass bhawan birmingham uk

new news 2010

new news 2010


Pages