Blog Archive
Saturday, June 12, 2010
Wednesday, June 2, 2010
ਚੈਂਸਾ ਵਿਖੇ ਸ਼ਰਧਾਜਲੀ ਸਮਾਗਮ 6 ਜੂਨ ਨੂੰ ਵਿਚੈਂਸਾ 30 ਮਈ
ਵਿਚੈਂਸਾ ਵਿਖੇ ਸ਼ਰਧਾਜਲੀ ਸਮਾਗਮ 6 ਜੂਨ ਨੂੰ ਵਿਚੈਂਸਾ 30 ਮਈ
ਵਿਚੈਂਸਾ 30 ਮਈ(ਮਨੀ ਚੌਹਾਨ-ਮੋਢੀ ਇਨਕਲਾਬ ਦਾ) ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਦਾ ਪਹਿਲਾ ਸ਼ਹੀਦੀ ਸਮਾਗਮ ਮਿਤੀ 6 ਜੂਨ 2010 ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਆਰਜੀਨਾਨੋ ਵਿਚੈਂਸਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਰਵਿਦਾਸਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਨ੍ਹਾਂ ਦੇ ਨਾਲ ਧਰਮ ਯੁੱਧ ਮੋਰਚੇ ਵਿੱਚ ਸ਼ਹੀਦ ਹੋਏ ਚਾਰ ਨੌਜਵਾਨ : ਸ਼ਹੀਦ ਤੇਲੂ ਰਾਮ ਜੀ. ਸ਼ਹੀਦ ਬਲਕਾਰ ਸਿੰਘ ਜੀ, ਸ਼ਹੀਦ ਰਜਿੰਦਰ ਕੁਮਾਰ ਜੀ ਅਤੇ ਸ਼ਹੀਦ ਵਿਜੇ ਕੁਮਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ | ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦਾ ਕੀਰਤਨੀ ਜੱਥਾ ਅਤੇ ਮਾਸਟਰ ਸਨੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਅਤੇ ਸੰਤ ਰਾਮਾਨੰਦ ਜੀ ਦੀ ਜੀਵਨੀ ਤੇ ਚਾਨਣਾ ਪਾਉਣਗੇ | ਇਸ ਮੌਕੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ ਜਾਵੇਗੀ | ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਸਮੂਹ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾਜਲੀ ਦੇਣ ਲਈ ਗੁਰੂ ਘਰ ਵਿਖੇ ਪਹੁੰਚੋ |
ਵਧੇਰੇ ਜਾਣਕਾਰੀ ਵਾਸਤੇ ਸੰਪਰਕ ਕਰੋ 3333001165


ਪੂਰੀ ਖਬਰ ਪੜਨ ਵਾਸਤੇ ਕਲਿੱਕ ਕਰੋ
Thursday, May 27, 2010
Wednesday, May 26, 2010
Thursday, May 6, 2010
Saturday, April 24, 2010
muhwlf sMqoKpurf ivKy rivdfsIaf Drm df pihlf mhfn sMq sMmyln sLrDf sihqsMpMn
| Dated : 22-04-2010 |
Dated : 22-04-2010Indian
|
Followers
ਗੁਰੂ ਰਵਿਦਾਸ ਹੋਰਾਂ ਦਾ ਮੰਦਰ ਬਣੇਗਾ ਸੋਨੇ ਦਾ
ਗੁਰੂ ਰਵਿਦਾਸ ਫੋਰਸ ਨੇ ਕੀਤਾ ਚੇਤਨਾ ਮਾਰਚ
ਫਗਵਾੜਾ : ਸੋਨੀਆਂ ਰਾਣੀ ਸੁੱਖੀ : ਸੰਤ ਰਾਮਾ ਨੰਦ ਦੇ ਕਤਲ ਤੋਂ ਬਾਦ ਜੋ ਗੁਰੂ ਰਵਿਦਾਸ ਦੀ ਕੌਮ ਵਿਚ ਜਾਗ੍ਰਿਰਤੀ ਹੋਈ ਹੈ ਉਸ ਸਬੰਧੀ ਹਾਲ ਹੀ ਵਿਚ ਹੋਂਦ ਵਿਚ ਆਈ ਗੁਰੂ ਰਵਿਦਾਸ ਫੋਰਸ ਨੇ ਅੱਜ ਫਗਵਾੜਾ ਨੇੜੇ ਪੈਂਦੇ ਪਿੰਡ ਖਲਵਾੜਾ ਤੋਂ ਇਕ ਚੇਤਨਾ ਮਾਰਚ ਕਢਿਆ, ਜਿਸ ਵਿਚ ਕਿ ਸੰਤ ਰਾਮਾਂ ਨੰਦ ਨੂੰ ਰਵਿਦਾਸੀਆ ਕੌਮ ਦਾ ਸਹੀਦ ਕਹਿ ਕੇ ਪੂਰਾ ਪ੍ਰਚਾਰ ਕੀਤਾ ਗਿਆ ਤੇ ਉਹਨਾਂ ਵਲੋਂ ਸੁਰੂ ਕੀਤੇ ਮਿਸ਼ਨ ਨੂੰ ਅਗੇ ਤੋਰਨ ਲਈ ਜਾਗ੍ਰਤੀ ਪੈਦਾ ਕਰਨ ਦਾ ਕੰਮ ਵੀ ਅਰੰਭਿਆ ਗਿਆ। ਡਾ. ਸਤੀਸ ਸੁੰਮਨ ਦੀ ਪ੍ਰਧਾਨਗੀ ਵਿਚ ਚਲ ਰਹੀ ਕੌਮ ਦੇ ਕਈ ਅਹਿਮ ਕੰਮਾਂ ਤੇ ਕਾਫੀ ਅਹਿਮ ਯੋਗਦਾਨ ਪਾਉਣ ਵਾਲੀ ਗੁਰੂ ਰਵਿਦਾਸ ਫੋਰਸ ਨੇ ਅੱਜ ਖਲਵਾੜੇ ਤੋਂ ਚੇਤਨਾ ਮਾਰਚ ਕੱਢ ਕੇ ਕੌਮ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁਕਿਆ, ਫੋਰਸ ਦੇ ਸੁਬਾ ਪ੍ਰਧਾਨ ਡਾ. ਸਤੀਸ ਸੁੰਮਨ ਨੇ ਕਿਹਾ ਕਿ ਫੋਰਸ ਦਾ ਕੰਮ ਹੈ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਹੋਵੇ ਤੇ ਉਸ ਲਈ ਅਸੀਂ ਉਚੇਰੀ ਸਿਖਿਆ ਦੇਣ ਲਈ ਵਿਸ਼ੇਸ ਪ੍ਰਤੀਬਧਤਾ ਨਾਲ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸਾਡੇ ਸਹੀਦ ਸੰਤ ਰਾਮਾਂ ਨੰਦ ਜੀ ਸਚਖੰਡ ਬੱਲਾਂ ਵਾਲਿਆਂ ਨੇ ਇਕ ਕੰਮ ਅਰੰਭਿਆ ਸੀ ਕਿ ਉਹ ਸਾਡੇ ਸਤਿਗੁਰੂ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਕਾਸੀ ਵਿਚ ਸੋਨੇ ਦਾ ਬਨਾਉਣਗੇ ਜਿਸ ਲਈ ਸੋਨੇ ਦਾ ਕੰਮ ਵੀ ਸੁਰੂ ਹੋ ਚੁਕਾ ਸੀ ਜਿਸ ਲਈ ਇਹ ਬਿਲਕੁਲ ਹੀ ਸਹੀ ਕੀਤਾ ਗਿਆ ਕਿ ਉਹਨਾਂ ਦਾ ਮਿਸ਼ਨ ਬੰਦ ਨਹੀ ਹੋਵੇਗਾ ਸਗੋਂ ਚਲਦਾ ਰਹੇਗਾ। ਉਨਾਂ ਕਿਹਾ ਕਿ ਕਾਂਸੀ ਵਿਚ ਗੁਰੂ ਰਵਿਦਾਸ ਜੀ ਦਾ ਬਣ ਰਿਹਾ ਮੰਦਰ ਸੋਨੇ ਦਾ ਹੀ ਬਣ ਕੇ ਰਹੇਗਾ, ਜਿਸ ਲਈ ਉਹ ਕੌਮ ਨੂੰ ਜਾਗ੍ਰਿਤ ਕਰ ਰਹੇ ਹਨ, ਜਿਸ ਲਈ ਅਥਾਹ ਹੁੰਗਾਰਾ ਮਿਲ ਰਿਹਾ ਹੈ, ਡਾ. ਸੁੰਮਨ ਨੇ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ ਹੈ ਕਿ ਸਾਡੇ ਨੋਜਵਾਨ ਨਸ਼ਿਆਂ ਵਿਚ ਪੈ ਗਏ ਹਨ ਜਿਹਨਾਂ ਨੂੰ ਨਸਿਆਂ ਚੋਂ ਕੱਢਣ ਲਈ ਜਾਗ੍ਰਿਤ ਕੀਤਾ ਜਾਵੇ ਨਸ਼ੇ ਤਿਆਗਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਸਮਾਜ ਵਿਚ ਨਵੀਂ ਰੂਹ ਪੈਦਾ ਕਰ ਦੇਣ, ਉਨਾਂ ਕਿਹਾ ਕਿ ਸੰਤ ਰਾਮਾਂ ਨੰਦ ਜੀ ਕਿਹਾ ਕਰਦੇ ਸੀ ਕਿ ਸਾਡਾ ਸਮਾਜ ਨਵਾਂ ਨਰੋਆ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਪਹਿਚਾਣ ਬਣ ਸਕੇਗੀ ਉਨਾਂ ਕਿਹਾ ਕਿ ਉਨਾਂ ਦੇ ਪਾਏ ਪੂਰਨਿਆਂ ਤੇ ਹੀ ਅਸੀਂ ਆਪਣਾ ਮਿਸ਼ਨ ਅਗੇ ਲੈਕੇ ਜਾ ਰਹੇ ਹਾਂ ਤੇ ਇਹ ਅਹਿਦ ਵੀ ਕੀਤਾ ਹੈ ਕਿ ਉਹ ਉਨਾਂ ਦੇ ਮਿਸ਼ਨ ਨੂੰ ਪਿਛੇ ਨਹੀ ਰਹਿਣ ਦੇਣਗੇ। ਡਾ. ਸੁਮਨ ਨੇ ਕਿਹਾ ਕਿ ਇਸੇ ਤਰਾਂ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਬੱਚੇ ਉਚੇਰੀ ਸਿਖਿਆ ਹਾਸਲ ਕਰਕੇ ਸਾਡੇ ਸਮਾਜ ਨੂੰ ਅਮੀਰ ਸੇਧ ਦੇਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਬਚਿਆਂ ਨੂੰ ਤਕਨੀਕੀ ਸਿਖਿਆ ਦੇਵਾਂਗੇ ਤੇ ਉਸ ਲਈ ਸਾਨੂੰ ਪਹਿਲਾਂ ਹੀ ਆਪਣੇ ਬਚਿਆਂ ਲਈ ਵਿਦਿਆ ਦਾ ਮਿਆਰ ਉਚਾ ਬਨਾਉਣਾ ਹੋਵੇਗਾ ਜਿਸ ਪਈ ਅਸੀਂ ਫੋਰਸ ਵਲੋਂ ਟਿਉਸ਼ਨ ਕੇਂਦਰ ਖੋਲੇ ਹਨ। ਇਹ ਚੇਤਨਾ ਮਾਰਚ ਕਈ ਸਾਰੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਪਿੰਡ ਖਲਵਾੜਾ ਵਿਚ ਹੀ ਸਮਾਪਤ ਹੋਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਡਾ ਜੈਸ ਖਲਵਾੜਾ, ਡਾ. ਜੈਸ ਵਰਮਾਂ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਪ੍ਰਿਥੀ ਲਾਲ, ਓਮ ਪ੍ਰਕਾਸ਼ ਵਰਮਾਂ, ਸ. ਬੰਗਾ ਅਤੇ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਮਿਸ਼ ਸੋਨੀਆਂ ਰਾਣੀ ਵੀ ਮੌਜੂਦ ਸਨ।
ਧੰਨਵਾਦ ਸਹਿਤ ਇੰਡੋ ਪੰਜਾਬ
amarjit mall at guru ravidass bhawan birmingham uk
new news 2010





Dated : 22-04-2010
